ਕੁੰਭ ਵਿਚ ੧੩ ਅਖਾੜਿਆਂ ਵਿਚੋਂ ੩ ਅਖਾੜੇ ਸਿੱਖਾਂ ਦੇ ਹਨ।
- ਪੰਜਾਬੀ
- 13 Feb,2025

੧.ਸ਼੍ਰੀ ਪੰਚਾਇਤੀ ਨਿਰਮਲ ਅਖਾੜਾ: ਜਿਹਨਾਂ ਦੇ ਮੁੱਖ ਦਵਾਰ ਤੇ ਇਸਦੇ ਨਾਮ ਦੇ ਨਾਲ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਕਾਲਪਨਿਕ ਤਸਵੀਰਾਂ ਜੋ ਆਮ ਸਿੱਖਾਂ ਦੇ ਘਰਾਂ ਵਿਚ ਹਨ ਉਹ ਲਗੀਆਂ ਨੇ। ਅੰਦਰ ਵੜਦਿਆਂ ਕੇਸਰੀ ਨਿਸ਼ਾਨ ਸਾਹਿਬ ਜੋ ਦੂਰ ਤੋਂ ਨਜ਼ਰ ਆਉਂਦਾ ਹੈ ਉਪਰ ੴ ਉਕਰਿਆ ਹੋਇਆ ਹੈ। ਵੱਡੇ ਹਾਲ ਵਿਚ ਪਰਵੇਸ਼ ਕਰਦਿਆਂ ਸਾਹਮਣੇ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ। ਗੁਰਦੁਆਰੇ ਨੁਮਾਂ ਅੰਦਰ ਦਾ ਨਜ਼ਾਰਾ ਹੈ। ਦਰਸ਼ਨ ਸਿੰਘ ਸ਼ਾਸ਼ਤਰੀ ਜੀ ਇੱਸ ਵੇਲੇ ਇਸ ਅਖਾੜੇ ਦੇ ਮੁੱਖ ਸੇਵਾਦਾਰ ਹਨ। ਇੱਸ ਅਖਾੜੇ ਦਾ ਸਬੰਧ। ਗੁਰੂ ਕਾਲ ਨਾਲ ਜੁੜਦਾ ਹੈ। ਇਹ ਪਰੰਪਰਾ ਨੂੰ ਇੱਸ ਅਖਾੜੇ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਆਰੰਭ ਹੋਈ ਮੰਨਦੇ ਹਨ। ਸ਼੍ਰੀ ਦਸ਼ਮੇਸ਼ ਪਿਤਾ ਜੀ ਜਦੋਂ ਪਾਉਂਟਾ ਸਾਹਿਬ ਰਹਿੰਦੇ ਸਨ ਤਾਂ ਉਥੋਂ ਉਹਨਾਂ ਨੇ ੫ ਮਹਾਂਪੁਰਸ਼ਾਂ ਨੂੰ ਪੜ੍ਹਨ ਲਈ ਬਨਾਰਸ ਭੇਜਿਆ। ਕਰਮ ਸਿੰਘ ਜੀ, ਰਾਮ ਸਿੰਘ ਜੀ,ਬੀਰ ਸਿੰਘ ਜੀ, ਗੰਡਾ ਸਿੰਘ ਜੀ, ਸਹਿਣਾ ਸਿੰਘ ਜੀ। ਇਹ ਅਖਾੜਾ ਉਹਨਾਂ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਤੇ ਚਲਦਾ ਹੈ। ਜਿੱਥੇ ਦਸ਼ਮੇਸ਼ ਪਿਤਾ ਜੀ ਨੇ ੧੬੯੯ ਵਿਚ ਖ਼ਾਲਸਾ ਸਾਜਿਆ ਉਥੇ ਹੀ ੧੩ ਸਾਲ ਪਹਿਲਾਂ ੧੬੮੬ ਵਿਚ ਨਿਰਮਲ ਸੰਪਰਦਾ ਵੀ ਸਾਜੀ। ਇੱਸ ਅਖਾੜੇ ਦੀ ਕੁੰਭ ਵਿਚ ਪ੍ਰਵੇਸ਼ ਕਰਨ ਦੀ ਪ੍ਰਥਾ ਨੂੰ ਜਖੀਰਾ ਕਿਹਾ ਜਾਂਦਾ ਹੈ। ਇੱਸ ਅਖਾੜੇ ਦੀ ਇਹ ਪ੍ਰਥਾ ਬਾਕੀ ਸਭ ਅਖਾੜਿਆਂ ਨਾਲੋਂ ਵੱਖਰੀ ਹੈ। ਜ਼ਖ਼ੀਰੇ ਦੀ ਅਗਵਾਈ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਕਰਦੇ ਹਨ। ਤੇ ਇਸਨੂੰ ਇਕ ਨਗਰ ਕੀਰਤਨ ਰੂਪ ਚ ਲਿਜਾਇਆ ਜਾਂਦਾ ਹੈ। ਇਥੇ ਗੁਰੂ ਨਾਨਕ ਦੇਵ ਜੀ ਦੇ ਕਾਨਸੈਪਟ ਸੰਗਤ ਤੇ ਪੰਗਤ ਦਾ ਪ੍ਰਚਾਰ ਕੀਤਾ ਜਾਂਦਾ ਹੈ।
੨.ਸ੍ਰੀ ਪੰਚਾਇਤੀ ਵੱਡਾ ਉਦਾਸੀਨ ਅਖਾੜਾ: ਇੱਸ ਅਖਾੜੇ ਦਾ ਇਤਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨਾਲ ਜੁੜਦਾ ਹੈ। ਉਦਾਸੀਨ ਤੋਂ ਭਾਵ ਬ੍ਰਹਮ ਵਿਚ ਅਸਿਨ ( ਉਦ ਤੋਂ ਭਾਵ ਬ੍ਰਹਮ)। ਇੱਸ ਅਖਾੜੇ ਦਾ ਕੁੰਭ ਵਿਚ ਮੁੱਖ ਕਰਮ ਸ਼ਾਸਤਰ ਵਿਦਿਆ ਦਾ ਪ੍ਰਚਾਰ ਕਰਨਾ ਹੈ। ਸ਼ਾਸ਼ਤਰ ਸਿਰਫ ਕਿਸੇ ਇਕ ਮਤ ਦੇ ਨਹੀਂ ਬਲਕਿ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਨੂੰ ਵੀ ਇਹ ਅਖਾੜਾ ਸ਼ਾਸ਼ਰਤਾਂ ਵਜੋਂ interduce ਕਰਵਾਉਂਦਾ ਹੈ।
੩. ਸ੍ਰੀ ਪੰਚਾਇਤੀ ਨਵਾਂ ਉਦਾਸੀਨ ਅਖਾੜਾ: ਇਹ ਵੀ ਵੱਡੇ ਉਦਾਸੀਨ ਅਖਾੜੇ ਦੀ ਇਕ ਸ਼ਾਖਾ ਹੈ। ਜੋ ਬਾਬਾ ਸ੍ਰੀ ਚੰਦ ਜੀ ਦੇ ਦੱਸੇ ਮਾਰਗ ਅਨੁਸਾਰ ਚੱਲਦੀ ਹੈ।
ਜਾਣਕਾਰਾਂ ਅਨੁਸਾਰ ਇਹਨਾ ੩ ਅਖਾੜਿਆਂ ਨੂੰ ਕੁੰਭ ਵਿਚ ਆਪਣੀ ਸਾਥਪਨਾ ਕਰਨ ਵਾਸਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜਿਆਦਾ ਇਹਨਾ ਨੂੰ ਨਾਗਾ ਸਾਧੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਵਿਰੋਧ ਵੱਖਰੀ ਸੋਚ ਦੇ ਹਾਮੀ ਹੋਣ ਦਾ ਸੀ।ਇਹ ਵਿਰੋਧ ਕਈ ਵਾਰ ਹਿੰਸਕ ਵੀ ਹੋਇਆ। ਜਿਸ ਵਿਚ ਬਹੁਤ ਜਾਨਾਂ ਵੀ ਗਈਆਂ। ਪੰਚਾਇਤੀ ਨਿਰਮਲ ਅਖਾੜੇ ਵਿਚ ਨਾਗਾ ਸਾਧੂਆਂ ਦੇ ਦਾਖਲੇ ਤੇ ਅੱਜ ਵੀ ਪਾਬੰਦੀ ਹੈ।
ਇਹਨਾ ੩ ਅਖਾੜਿਆਂ ਦਾ ਮੁੱਖ ਮੰਤਵ ਕੁੰਭ ਵਿਚ ਗੁਰੂ ਨਾਨਕ ਦੇ ਉਪਦੇਸ਼ ਨੂੰ ਲੋਕਾਂ ਤਕ ਪਹੁਚਾਉਣਾ ਹੈ।
ਸੁਰਜੀਤ ਸਿੰਘ ਜਰਮਨੀ
Posted By:

Leave a Reply