ਸੁਰਤ ਦੇ ਦੁਆਰੇ
- ਸਾਹਿਤ
- 14 Mar,2025
ਸੁਰਤ ਦੇ ਦੁਆਰੇ
ਤਾਰੇ ਚੰਨ ਸਭ ਜਿਸਨੇ ਬਣਾਏ,
ਧਰਤੀ ਉਪਰ ਆਕਾਸ਼ ਟਿਕਾਏ।
ਪਰਬਤ, ਝਰਨੇ ਅਤੇ ਬਰਸਾਤਾਂ,
ਗੁੱਝੇ ਭੇਦ ਉਸਦੀਆਂ ਕਰਾਮਾਤਾਂ।
ਸਾਰੇ ਜੀਵ, ਦੇਵਤੇ ਤੇ ਦਾਨਵ,
ਪਸ਼ੂ, ਪੰਛੀ, ਕੀੜੇ ਤੇ ਮਾਨਵ।
ਉਸਦੀ ਜੋਤ ਨਾਲ ਜੀਵਨ ਬਲਦਾ,
ਬਿਨਾ ਪ੍ਰਾਣਾਂ ਤੋਂ ਨੀ ਜੀਵਨ ਚਲਦਾ।
ਰਿਜ਼ਕ ਰੋਟੀ ਦਾ ਮਾਲਕ ਦਾਤਾ,
ਉਹੀ ਸੁਖੀ ਜਿਸ ਹੁਕਮ ਪਛਾਤਾ।
ਸੂਰਜ, ਚੰਨ ਦੇ ਨਾਲ ਸਜਾਉਂਦਾ,
ਧਰਤੀ ਤੇ ਦਿਨ ਰਾਤ ਲੈ ਆਉਂਦਾ।
ਖੋਂਹਦਾ ਵੀ ਹੈ ਤੇ ਉਹ ਦੇਂਦਾ ਵੀ ਹੈ,
ਆਪਣੀ ਜੁਗਤ ਚ ਰਹਿੰਦਾ ਵੀ ਹੈ।
ਸਭ ਦੇ ਮਨ ਦੀ ਗੱਲ ਸਮਝਦਾ,
ਦੁਨੀਆ ਦੀ ਹਲ ਚੱਲ ਸਮਝਦਾ।
ਬੇਪਰਦੇ ਤੋਂ ਫਿਰ ਪਰਦਾ ਕਾਹਦਾ,
ਨਿਡਰ ਤੋਂ ਫਿਰ ਡਰਦਾ ਕਾਹਦਾ।
ਉਹਦੇ ਵਰਗੇ ਅਸੀਂ ਕਦੋਂ ਬਣਾਂਗੇ,
ਸੁਰਤ ਦੇ ਦਵਾਰੇ ਅਸੀਂ ਕਦੋਂ ਰਹਾਂਗੇ।
ਕਿਰਨਜੀਤ ਸਿੰਘ ਅਨੰਦ, ਪੱਤਰਕਾਰ
Posted By:

Leave a Reply