ਜੱਥੇਦਾਰ ਦੀ ਨਿਯੁਕਤੀ ਰੱਦ ਦੀ ਘੋਸ਼ਣਾ ਦਮਦਮੀ ਟਕਸਾਲ ਵਲੋਂ।

ਸ੍ਰੀਅਨੰਦਪੁਰ ਸਾਹਿਬ : ਨਾਨਕਸ਼ਾਹੀ ਨਵਾਂ ਸਾਲ ੫੫੭ਵਾਂ ਦੇ ਸਬੰਧ ਚ ਉਲੀਕੇ ਗਏ ਪ੍ਰੋਗਰਾਮ ਦੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਧੁੰਮਾਂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਵੇਂ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਕੀਤਾ ਰੱਦ। ਚਲਦੇ ਪ੍ਰੋਗਰਾਮ ਚ ਸਿੱਖ ਸੰਗਤਾਂ ਦੀ ਹਾਜਰੀ ਚ ਕੀਤੀ ਦਮਦਮੀ ਟਕਸਾਲ ਨੇ ਰੱਦ ਦੀ ਘੋਸ਼ਣਾ।

ਦੂਜੇ ਪਾਸੇ ਦਮਦਮੀ ਟਕਸਾਲ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਰਾਮ ਸਿੰਘ ਜੀ ਦੇ ਨਾਲ ਨਵੇਂ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਉਨ੍ਹਾਂ ਦੇ ਗ੍ਰਹਿ ਚ ਜਾ ਕੇ ਮੁਲਾਕਾਤ ਕੀਤੀ।