ਆਬਰੂ ਜੱਥੇਦਾਰਾਂ ਦੀ!

ਆਬਰੂ ਜੱਥੇਦਾਰਾਂ ਦੀ!

ਹੈ ਆਜ਼ਾਦ ਹਸਤੀ ਇਸਦੀ ਪਹਿਚਾਣ ਹੈ,

ਪੰਥ ਦਾ ਸ਼੍ਰੋਮਣੀ ਪ੍ਰਤੀਕ ਅਤੇ ਨਿਸ਼ਾਨ ਹੈ।

ਆਈਆਂ ਗਈਆਂ ਕਈ ਸਰਕਾਰਾਂ ਹੁਣ ਤੱਕ,

ਇਸਦਾ ਵਜ਼ੂਦ ਐਪੈਰ ਅੱਜ ਤੱਕ ਕਾਇਮ ਹੈ।

ਲਹਿ ਜਾਂਦੀ ਕੁਰਸੀ ਜਿਸਦੇ ਇੱਕ ਹੁਕਮ ਨਾਲ,

ਪਾਵਨ ਅਕਾਲ ਤਖ਼ਤ ਸਾਹਿਬ ਐਸਾ ਮਹਾਨ ਹੈ।

ਇੱਥੇ ਜੱਥੇਦਾਰਾਂ ਦੀ ਹਸਤੀ ਬਾਰੇ ਪੁੱਛਦੇ ਸਿੱਖ,

ਕੀ ਜੱਥੇਦਾਰ ਜੀ ਆਜ਼ਾਦ ਕੌਮ ਦੀ ਜਾਨ ਹੈ?

ਉਹ ਕੌਣ ਹੈ ਜਿਸਦੇ ਪ੍ਰਭਾਵ ਹੇਠ ਬਦਲੀ ਜਾਂਦੀ,

ਆਬਰੂ ਜੱਥੇਦਾਰਾਂ ਦੀ ਕੌਮ ਦੀ ਇੱਜਤ ਸ਼ਾਨ ਹੈ।

- ਕਿਰਨਜੀਤ ਸਿੰਘ ਅਨੰਦ,

ਸੀਨੀਅਰ ਪੱਤਰਕਾਰ।