ਮਾਂ ਬੋਲੀ ਦਾ ਅਦਬ
- ਭਾਰਤ
- 25 Feb,2025

ਮਾਂ ਬੋਲੀ ਦਾ ਅਦਬ
ਸ਼ਿਮਲਾ ਦੀ ਧਰਤੀ ਤੇ ਮਾਲਵੇ ਦੇ ਬਾਈ ਸਰਬ ਨਾਲ ਮਿਲਣ ਦਾ ਸਬੱਬ ਬਣਿਆ। ਕਿੱਤੇ ਵਜੋਂ ਚਿੱਤਰਕਾਰ ਸਰਬ ਨੂੰ ਇਕ ਸੈਲਾਨੀ ਵਜੋਂ ਮਿਲਣ ਤੇ ਮੇਰੇ ਛੇ ਸਾਲ ਦੇ ਪੁੱਤਰ ਗੁਰਅੰਸ਼ ਵੱਲੋਂ ਪੰਜਾਬੀ ਬੋਲੀ ਵਿੱਚ ਕੀਤੀ ਲਗੱਲ ਅਤੇ ਮੇਰੇ ਸਿੱਧੂ ਮੁਸੇਵਾਲ ਪੑਤੀ ਪਿਆਰ ਨੂੰ ਦੇਖ ਕੇ ਪ੍ਭਾਵਿਤ ਹੁੰਦੇ ਹੋਏ ਉਨ੍ਹਾਂ ਨੇ ਸਾਡਾ ਚਿੱਤਰ ਬਣਾਇਆ। ਉਨ੍ਹਾਂ ਨੇ ਇਹ ਚਿੱਤਰ ਇੱਕ ਤੋਹਫ਼ੇ ਵਜੋਂ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਨ੍ਹਾਂ ਦੀ ਕਿਰਤ ਦਾ ਮੁੱਲ ਤਾਰ ਕੇ ਹੀ ਉਸ ਨੂੰ ਸਵਿਕਾਰ ਕਰਨ ਲਈ ਬਾਜਿੱਦ ਰਿਹਾ। ਅਸੀਂ ਇਸ ਵਿਸ਼ੇ ਨੂੰ ਇੱਕ ਨਿਜੀ ਸਮਝੌਤੇ ਨਾਲ ਨਜਿੱਠਿਆ, ਜਿਸ ਬਾਰੇ ਮੈਂ ਖੁਲਾਸਾ ਨਹੀਂ ਕਰ ਰਿਹਾ। ਅਗਲੇ ਦਾ ਬੋਲਣਾ ਮੇਰੇ ਲਈ ਅੱਖਾਂ ਵਿੱਚ ਹੰਜੂਆਂ ਦਾ ਸੈਲਾਬ ਲੈ ਕੇ ਆਇਆ ।
ਮੇਰੀ ਬੇਨਤੀ ਹੈ ਜਦੋਂ ਵੀ ਤੁਸੀਂ ਆਪ ਜਾਂ ਕੋਈ ਜਾਣਕਾਰ ਸ਼ਿਮਲਾ ਜਾਵੇ ਤਾਂ ਇਹਨਾਂ ਨੂੰ ਮੌਕਾ ਦਿਓ। ਅਗਰ ਕੋਈ ਇਨ੍ਹਾਂ ਨੂੰ ਕਿਸੀ ਪਰਿਵਾਰਿਕ ਇੱਕਠ ਦੇ ਮੌਕੇ ਤੇ ਬੁਲਾਉਣ ਦਾ ਇੱਛੁਕ ਹੋਏ ਤਾਂ ਇਹਨਾਂ ਨਾਲ ਰਾਬਤਾ ਕਾਇਮ ਕਰੋ ,ਇਹ ਹਾਜਰੀ ਦੇਣਗੇ ।ਤੁਸੀਂ ਆਪਣੀ ਤਸਵੀਰ ਭੇਜ ਕੇ ਵੀ ਇਨ੍ਹਾਂ ਪਾਸੋਂ ਚਿੱਤਰ ਬਣਵਾ ਸਕਦੇ ਹੋ, ਇਹ ਕੋਰੀਅਰ ਕਰਵਾ ਦੇਣਗੇ।
🎁
Posted By:

Leave a Reply