ਫੱਟ

ਫੱਟ

ਫੱਟ


ਜੋ ਫੱਟ ਲੱਗੇ ਨੇ ਦਿਲ ਦੇ ਉੱਤੇ,

ਉਨਾਂ ਤਾਈਂ ਸਹਿਲਾਉਂਦੇ ਨਈਂ

ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ।


ਦੁਨੀਆਂ ਤਾਈਂ ਦਿਖਾਉਣ ਦੀ ਖ਼ਾਤਰ,

ਇਹ ਮੁੱਖ ਤੋਂ ਹਾਸੇ ਹਟਾਉਂਦੇ ਨਈ

ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ।


ਫ਼ਿਕਰਾਂ ਦੇ ਵਿੱਚ ਰਾਤ ਲੰਘਾਉਂਦੇ

ਹੋ ਕੇ ਬੇਫ਼ਿਕਰੇ, ਕਦੇ ਸੌਂਦੇ ਨਹੀਂ

ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ।


ਲੱਖ ਮੁਸੀਬਤਾਂ ਆਉਣ ਇਨਾਂ ’ਤੇ,

ਫਿਰ ਵੀ ਇਹ ਘਬਰਾਉਂਦੇ ਨਈਂ

ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ।


ਚੁੱਪ-ਚੁਪੀਤੇ, ਗ਼ਮ ਪੀ ਇਹ ਜਾਂਦੇ,

ਇਹ ਕਿਸੇ ਨੂੰ ਦਰਦ ਸੁਣਾਉਂਦੇ ਨਈਂ

ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ।


ਜੁੰਮੇਵਾਰੀਆਂ ਦੇ ਵਿੱਚ ਦੱਬ ਹੋ ਕੇ,

‘ਪਾਲ’ ਇਹ ਬੁਰਾ ਮਨਾਉਂਦੇ ਨਈਂ।

ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ।


‘ਜਲੰਧਰੀ’ ਕਿਸ ਨੂੰ ਦਰਦ ਸੁਣਾਵੇ,

ਬੁਰੇ ਵਕਤ ਨੇੜੇ ਕੋਈ ਆਉਂਦੇ ਨਈਂ,

ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ।


ਪਾਲ ਜਲੰਧਰੀ


Posted By: rachhpinder kaur