ਅੱਜ ਦਾ ਵਿਚਾਰ
- ਪੰਜਾਬੀ
- 28 Feb,2025
ਅੱਜ ਦਾ ਵਿਚਾਰ (28 ਫਰਵਰੀ) ਜੇਕਰ ਵਿਗਿਆਨ ਮਾਤਭਾਸ਼ਾ ਵਿਚ ਪੜਾਇਆ ਜਾਵੇ ਤਾਂ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਸਮਝਣਾ ਸੌਖਾ ਹੋਵੇਗਾ।
🌹🌹🌻🌻🌼🌼🪴🪴🌸🌸🌻🌻🌼🌼🪴🌹
ਅੱਜ ਦੇ ਦਿਨ-28-2-1568 ਮੁਗਲ ਬਾਦਸ਼ਾਹ ਅਕਬਰ ਨੇ ਜੈਮਲ ਤੇ ਫੱਤੇ ਦੀ ਮਦਦ ਨਾਲ ਚਿਤੌੜਗੜ ਕਿਲੇ ਤੇ ਕਬਜਾ ਕੀਤਾ।
1922 ਬਾਬਾ ਗੁਰਦਿੱਤ ਸਿੰਘ(ਸਰਾਹਲੀ) ਕਾਮਾਗਾਟਾ ਮਾਰੂ ਜਹਾਜ਼ ਵਾਲੇ ਜੇਲ ਤੋਂ ਰਿਹਾ।
1925 ਅਕਾਲੀ ਬੱਬਰਾਂ ਖਿਲਾਫ਼ ਮੁਕੱਦਮੇ ਦਾ ਫੈਸਲਾ ਜਿਸ ਵਿੱਚ 6 ਨੂੰ ਫਾਂਸੀ,10 ਨੂੰ ਉਮਰ ਕੈਦ,38 ਨੂੰ ਵੱਖ ਵੱਖ ਕੈਦ ਦੀਆਂ ਸਜ਼ਾਵਾਂ,34 ਬਰੀ,3 ਜੇਲ ਵਿੱਚ ਸ਼ਹੀਦ।
1954 ਪਹਿਲੀਵਾਰ ਰੰਗਦਾਰ ਟੀ ਵੀ ਬਜ਼ਾਰ ਵਿੱਚ ਵਿਕਣ ਲਈ ਆਇਆ।
1928 ਨੋਬਲ ਇਨਾਮ ਜੇਤੂ ਡਾ ਸੀ ਵੈਂਕਟਾਰਮਨ ਨੇ ਆਪਣੀ ਖੋਜ "ਰਮਨ ਪ੍ਰਭਾਵ" ਦੇ ਪੂਰਾ ਹੋਣ ਦਾ ਐਲਾਨ ਕੀਤਾ।
2009 ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਦਿਹਾਂਤ।
'ਕੌਮੀ ਵਿਗਿਆਨ ਦਿਵਸ'
🌹🌹🌻🌼🌳🌸🌙🪴☀️💥🌱🌤️🌙🌴🌸🌳🌹
*ਪਰੋਫੈਸਰ ਚੰਦਰ ਸ਼ੇਖਰ ਵੈਂਕਟਾਰਮਨ* ਇਸ ਮਹਾਨ ਵਿਗਿਆਨੀ ਦਾ ਜਨਮ 7-11-1888 ਨੂੰ ਤਿਰਚਨਾਪੁਲੀ ਵਿੱਚ ਹੋਇਆ।ਇਨਾਂ ਦੇ ਪਿਤਾ ਪੰਡਤ ਅਯਰ ਗਣਿਤ ਦੇ ਅਧਿਆਪਕ ਸਨ।ਫਿਰ ਉਹ ਵਿਸ਼ਾਖਾਪਟਨਮ ਦੇ ਕਾਲਜ ਵਿੱਚ ਭੌਤਿਕ ਵਿਗਿਆਨ ਤੇ ਗਣਿਤ ਦੇ ਪ੍ਰੋਫੈਸਰ ਬਣੇ।ਇਨਾਂ ਗਲਾਂ ਦਾ ਰਮਨ ਤੇ ਅਸਰ ਹੋਇਆ ਤੇ ਉਨਾਂ 12 ਸਾਲ ਦੀ ਉਮਰ ਵਿੱਚ ਮੈਟਰਿਕ ਕੀਤੀ।ਬੀ ਏ ਦੀ ਡਿਗਰੀ ਕਰਨ ਤੋਂ ਪਹਿਲਾਂ ਹੀ ਉਨਾਂ ਨੂੰ ਇਕ ਮਹਾਨ ਖੋਜੀ ਮੰਨਿਆ ਜਾਣ ਲੱਗ ਪਿਆ।ਵਿਦਿਆਰਥੀ ਸਮੇਂ ਵਿੱਚ ਹੀ ਉਨਾਂ ਦੇ ਦੋ ਖੋਜ ਪੱਤਰ ਤਕਨੀਕ ਰਸਾਲਿਆਂ ਵਿੱਚ ਛਪੇ।ਭੌਤਿਕ ਵਿਗਿਆਨ ਵਿੱਚ ਸੋਨੇ ਦਾ ਤਗਮੇ ਜਿਤਿਆ।ਭੌਤਿਕ ਵਿਗਿਆਨ ਵਿੱਚ ਐਮ ਐਸ ਸੀ ਪਾਸ ਕਰਨ ਤੋਂ ਪਿੱਛੋਂ 1911ਨੂੰ ਡਾਕ ਤਾਰ ਵਿਭਾਗ ਵਿੱਚ ਅਕਾਊਟੈਂਟ ਜਨਰਲ ਨਿਯੁਕਤ ਹੋਏ ਪਰ ਉਨਾਂ ਵਿਗਿਆਨ ਵਿੱਚ ਖੋਜਾਂ ਜਾਰੀ ਰੱਖੀਆਂ।1914 ਕਲਕਤੇ ਦੇ ਸਾਇੰਸ ਕਾਲਜ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਲੱਗੇ।1917 ਤੋਂ 1933 ਤੱਕ ਕਲਕੱਤਾ ਯੂਨੀਵਰਸਿਟੀ ਵਿੱਚ ਫਿਜਿਕਸ ਦੇ ਪ੍ਰੋਫੈਸਰ ਰਹੇ।ਇਸੇ ਸਮੇਂ ਦੌਰਾਨ ਉਹ1924 ਨੂੰ ਬਿਰਟਿਸ਼ ਐਸੋਸ਼ੀਸਨ ਦੀ ਸਾਇੰਸ ਦੇ ਵਿਕਾਸ ਲਈ ਟਰਾਂਟੋ ਵਿਖੇ ਗਏ।1928 ਵਿੱਚ ਉਹ ਭਾਰਤੀ ਸਾਇੰਸ ਕਾਂਗਰਸ ਦੇ ਪ੍ਰਧਾਨ ਬਣੇ।ਇਸੇ ਸਾਲ ਹੀ ਉਨਾਂ ਨੇ ਇਕ ਪ੍ਰਾਕਿਰਤਕ ਘਟਨਾ ਦਾ ਪਤਾ ਲਾਇਆ, ਇਕ ਪ੍ਰਭਾਵ ਤੇ ਕਿਰਨਾਂ ਦੀ ਖੋਜ ਕੀਤੀ ਜੋ 'ਰਮਨ ਪ੍ਰਭਾਵ' ਅਤੇ 'ਰਮਨ ਕਿਰਨਾਂ' ਦੇ ਨਾਲ ਜਾਣੇ ਜਾਣ ਲੱਗੇ।ਜਦੋਂ ਇਕ ਰੰਗ- ਪ੍ਰਕਾਸ਼ ਦੀ ਕਿਰਨ ਕਿਸੇ ਪਾਰਦਰਸ਼ੀ ਪਦਾਰਥ ਵਿੱਚੋਂ ਲੰਘਦੀ ਹੈ ਤਾਂ ਉਸ ਕਿਰਨ ਦਾ ਕੁਝ ਭਾਗ ਆਪਣੇ ਮਾਰਗ ਤੋਂ ਫੈਲ ਜਾਂਦਾ ਹੈ,ਫੈਲੇ ਪ੍ਰਕਾਸ਼ ਦੀ ਲੰਬਾਈ ਅਰੰਭਕ ਪ੍ਰਕਾਸ਼ ਦੀ ਤਰੰਗ ਲੰਬਾਈ ਨਾਲੋਂ ਜਿਆਦਾ ਹੁੰਦੀ ਹੈ।ਇਸ ਕਰਕੇ ਇਸਦਾ ਰੰਗ ਵੀ ਅਰੰਭਕ ਪ੍ਰਕਾਸ਼ ਨਾਲੋਂ ਭਿੰਨ ਹੁੰਦਾ ਹੈ।ਸੰਸਾਰ ਵਿੱਚ ਇਸ ਖੋਜ ਦਾ ਸਨਮਾਨ ਕੀਤਾ ਗਿਆ।1930 ਵਿੱਚ ਇਸ ਖੋਜ ਤੇ ਸਵੀਡਨ ਸੱਦ ਕੇ ਨੋਬਲ ਇਨਾਮ ਨਾਲ ਸਨਮਾਨਿਆ ਗਿਆ।1933 ਵਿੱਚ ਬੰਗਲੌਰ ਵਿਖੇ ਭਾਰਤੀ ਵਿਗਿਆਨ ਸੰਸਥਾਨ ਦੇ ਡਾਇਰੈਕਟਰ ਨਿਯੁਕਤ ਹੋਏ।1943 ਵਿਚ ਉਥੇ ਹੀ ਉਨਾਂ 'ਰਮਨ ਰਿਸਰਚ ਇੰਸਟੀਚਿਉਟ' ਦੀ ਸਥਾਪਨਾ ਕੀਤੀ ਤੇ 27 ਸਾਲ ਨਿਰਦੇਸ਼ਕ ਰਹੇ, ਦਰਜਨਾਂ ਖੋਜ ਪਤਰ ਤੇ ਚਾਰ ਵਡਮੁਲੀਆਂ ਕਿਤਾਬਾਂ ਲਿਖੀਆਂ।28 ਫਰਵਰੀ 1928 ਨੂੰ "ਰਮਨ ਪ੍ਰਭਾਵ" ਨਾਂ ਦੀ ਕੀਤੀ ਖੋਜ ਨਾਲ ਰਮਨ ਸਪੈਕਟਰੋ ਸਕੋਪੀ ਦਾ ਵਿਕਾਸ ਹੋਇਆ।ਹਰ ਵਰੇ ਇਸ ਖੋਜ ਤੇ ਵਿਗਿਆਨੀ ਨੂੰ ਯਾਦ ਰੱਖਣ 1987 ਤੋਂ ਹਰ ਸਾਲ *ਕੌਮੀ ਵਿਗਿਆਨ ਦਿਵਸ* ਮਨਾਇਆ ਜਾਂਦਾ ਹੈ।ਕਾਰਜ ਉਨਾਂ ਦੀ ਜਿੰਦਗੀ ਸੀ ਅਤੇ ਵਿਗਿਆਨ ਉਨਾਂ ਦਾ ਰੱਬ।ਇਕ ਵਾਰ ਮਹਾਤਮਾ ਗਾਂਧੀ ਨੂੰ ਕਹਿਣ ਲਗੇ, *ਜੇ ਕਿਧਰੇ ਰੱਬ ਹੈ ਵੀ,ਸਾਨੂੰ ਉਸਦੀ ਭਾਲ ਇਸ ਬ੍ਰਹਿਮੰਡ ਵਿੱਚ ਹੀ ਕਰਨੀ ਚਾਹੀਦੀ ਹੈ।ਜੇ ਉਹ ਬ੍ਰਹਿਮੰਡ ਵਿੱਚੋਂ ਨਹੀਂ ਲੱਭਦਾ ਤਾਂ ਉਹ ਭਾਲ ਕਰਨ ਦੇ ਯੋਗ ਨਹੀਂ ਹੈ।* ਉਹ ਚਾਹੁੰਦੇ ਸਨ ਧਰਤੀ ਤੇ ਰਹਿੰਦੇ ਇਨਸਾਨਾਂ ਦੀਆਂ ਸਮੱਸਿਆਂਵਾਂ ਪਹਿਲ ਦੇ ਅਧਾਰ ਤੇ ਹੱਲ ਹੋਣੀਆਂ ਚਾਹੀਦੀਆਂ ਹਨ।ਉਹ ਸੰਗੀਤ ਤੇ ਚਿੱਤਰਕਲਾ ਦੇ ਪ੍ਰੇਮੀ ਸਨ ਤੇ ਉਨਾਂ ਨੂੰ ਫੁੱਲਾਂ ਨਾਲ ਬਹੁਤ ਪਿਆਰ ਸੀ।21-11-1970 ਨੂੰ ਬੰਗਲੌਰ ਵਿਖੇ ਇਹ ਮਹਾਨ ਵਿਗਿਆਨੀ ਸਦਾ ਲਈ ਵਿਛੋੜਾ ਦੇ ਗਏ।
*ਮੁਖਵਿੰਦਰ ਚੋਹਲਾ ਮਰਹੂਮ*
*ਚਲੰਤ ਕੁਲਵੰਤ ਸਿੰਘ ਤਰਨਤਾਰਨ*
ਰਿਪੋਰਟਰ
ਸਿਮਰਨਜੀਤ ਸਿੰਘ ਮੱਕੜ ਦਿੱਲੀ
Posted By:

Leave a Reply