ਕਾਲੇ ਲਿਖੁ ਨ ਲੇਖ

ਕਾਲੇ ਲਿਖੁ ਨ ਲੇਖ

ਲਾਲਚੀ ਬੰਦਾ ਹਰ ਕੁਕਰਮ ਕਰਕੇ ਮਾਇਆ ਇਕੱਤਰ ਕਰਨ ਚ, ਰੁੱਝਿਆ ਰਹਿੰਦਾ ! ਓਹ ਹਰ ਨੀਵੇਂ ਤੋਂ ਨੀਵਾਂ ਹਰਬਾ ਵਰਤ ਕੇ ਅਮੀਰ ਬਣ ਹਰ ਸ਼ੈਅ ਹਾਸਲ ਕਰਨਾ ਚਾਹੁੰਦਾ ! ਇੱਥੋਂ ਤੱਕ ਕਿ ਬੰਦੇ, ਅਹੁਦੇ, ਸੰਸਥਾਵਾਂ, ਮਾਣ ਸਨਮਾਨ ਤੇ ਤਸਕਰੀਆਂ ਪੱਤਰ ਆਦਿ ਵੀ !

ਮਨੁੱਖ ਕੋਲ ਜਿੰਨੇ ਵੱਧ ਪਦਾਰਥ ਹੋਣਗੇ ਓਨਾਂ ਹੀ ਵੱਡਾ ਖ਼ਤਰਾ ਹਰ ਵੇਲੇ ਉਸਦੇ ਸਿਰ ਉੱਤੇ ਬਣਿਆ ਰਹੇਗਾ ! ਬੰਦੇ ਕੋਲ ਕੋਈ ਚੀਜ਼ ਨਾ ਹੋਵੇ ਸਬਰ ਕਰ ਲੈੰਦਾ, ਪਰ ਲੱਭ ਕੇ ਗੁਆਚ ਜਾਵੇ ਰੋਣ ਹਾਕਾ ਹੋ ਜਾਂਦਾ ! ਹਾਉਮੈ ਦੀਰਘ ਰੋਗ ਤੋਂ ਪੀੜਤ ਲਾਲਚੀ ਬੰਦਾ ਤੇ ਕਿਹੇ ਹੱਦ ਤਕ ਵੀ ਚਲਾ ਜਾਂਦਾ ! ਇੱਥੋਂ ਤੱਕ ਕਿ ਹੰਕਾਰ ਵਿਚ ਰੱਬ ਨਾਲ ਆਢਾ ਵੀ ਲਾ ਬਹਿੰਦਾ ! ਹੰਕਾਰ ਕੀ ਏ ਦੁਰਯੋਧਨ ਦਾ ਅਸਲ ਰੂਪ, ਲੱਕ ਭਨਾ ਲਏਗਾ ਕਲਪੇਗਾ ਮਰੇਗਾ ਨਹੀਂ ਬੱਸ ਇਹੋ ਸਜ਼ਾ ਹੰਕਾਰ ਦੀ ! ਜੁਗਾਂ ਜੁਗਾਤਰਾਂ ਤੋਂ ਕਲਪ ਰਿਹਾ ਏ ! ਸ੍ਰੀ ਕ੍ਰਿਸ਼ਨ ਜੀ ਚਹੁੰਦੇ ਦੁਰਯੋਧਨ (ਹੰਕਾਰ) ਨੂੰ ਮਾਰ ਵੀ ਸਕਦੇ ਸਨ ਪਰ ਨਾਂਹ, ਕਲਪਣ ਲਈ ਛੱਡ ਦਿੱਤਾ !

ਅਜੋਕੇ ਸਮੇਂ ਦਾ ਹੰਕਾਰੀ ਦੁਰਯੋਧਨ ਸੁੱਖਬੀਰ ਬਾਦਲ ਕਲਪ ਰਿਹਾ ਏ ! ਜਿਸ ਦੇ ਕਾਰਨ ਬੜੇ ਨੇ ਪਰ ਇੱਕ ਕਾਰਨ ਹੈ ਕਿਹੇ ਚੀਜ਼ ਦਾ ਲੱਭ ਕੇ ਗੁਆਚ ਜਾਣਾ ! ਉਹ ਹੈ ਉਹਦੇ ਬਾਪ ਨੂੰ ਮਿਲਿਆ ਫ਼ਖਰ ਏ ਕੌਮ ਮੀਰੀ ਪੀਰੀ ਦੇ ਮਾਲਕ ਵੱਲੋਂ ਖੋਹ ਲੈਣਾ ! ਬੱਸ ਇਹ ਕਾਰਨ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢੁੱਡਾਂ ਮਾਰਨ ਦਾ ! ਕਲਪਿਆ ਪਿਆ ਹੈ ! ਬਦਲਾਖੋਰੀ ਦੀ ਨੀਅਤ ਨਾਲ ਉਸ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਖਹਿ ਰਿਹਾ ਜੋ ਸਦੈਵ ਕਾਲ ਅਜਿੱਤ ਹੈ ! ਦਸਾਸ਼ਨ ਵਲਟੋਹੇ ਤੇ ਸ਼ਕਨੀ ਚੀਮੇ ਵਰਗੇ ਸਲਾਹਕਾਰਾਂ ਬਾਦਲ ਦੇ ਕਬਜ਼ੇ ਵਾਲੇ ਕਾਲੀ ਦਲ ਦੇ ਖੱਫਣ ਚ, ਪੱਕੇ ਕਿੱਲ ਠੋਕ ਦਿੱਤੇ ਨੇ ! ਆਈ ਟੀ ਸੈੱਲ ਵਾਲੀ ਕਾਂਰਵ ਸੈਨਾ ਦੇ ਕੁਹ ਕੁ ਦੇਸ਼ ਵਿਦੇਸ਼ ਵਿਚਲੇ ਕਰਿੰਦੇ ਜੈ ਬਾਦਲ ਦਾ ਨਾਅਰਾ ਲਾ ਰਹੇ ਬਾਕੀ ਬਚਿਆ ਕੱਖ ਨੀ !

ਸੁੱਖਬੀਰ ਬਾਦਲ ਸਾਰਾ ਕੁਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰ ਤੇ ਮੰਨ ਕਿ ਵੀ ਆਕੀ ਹੋਇਆ ਫਿਰਦਾ ਏ ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਕਿਰਦਾਰ ਕੁਸ਼ੀ ਜੋ ਬੀਤੇ ਦਿਨਾਂ ਇਸ ਲਾਣੇ ਨੇ ਕੀਤਾ ਹੈ ਅਤਿ ਸ਼ਰਮਨਾਕ ਤੇ ਨਿੰਦਣਯੋਗ ਕਾਰਾ ਹੈ ! ਹੰਕਾਰ ਏਨੀ ਚਰਮਸੀਮਾ ਤੇ ਹੈ ਕਿ ਇਕ ਮਹੀਨੇ ਚ, ਤਿੰਨ ਜੱਥੇਦਾਰ ਅਯੋਗ ਕਰਾਰ ਦੇ ਕੇ ਸ੍ਰੀ ਤਖ਼ਤ ਸਾਹਿਬਾਨ ਦੀ ਫ਼ਸੀਲ ਤੋਂ ਲਾਹ ਦਿੱਤੇ ਹਨ !

ਮੁੱਕਦੀ ਗੱਲ ਜੋ ਕਾਲੇ ਲੇਖੁ ਸੁੱਖੇ ਬਾਦਲ ਨੇ ਸਿੱਖ ਇਤਿਹਾਸ ਚ, ਦਰਜ ਕਰ ਦਿੱਤੇ ਹਨ ਉਹ ਮਸੰਦ ਨਰੈਣੂ ਮਹੰਤ ਵਰਗਿਆਂ ਦੁਸਟਾਂ ਤੋ ਵੀ ਕਿਹੇ ਗਲੋਂ ਘੱਟ ਨਹੀ ! ਪੰਥ ਦਾ ਫ਼ਿਕਰ ਕਰਨ ਵਾਲੇ ਭਲੇ ਲੋਕਾਂ ਦੀ ਦੰਦ ਕਥਾ ਸੀ ਕਿ ਬੇੜਾ ਭਰ ਕਿ ਡੁੱਬਣਾ ਸੋ ਖ਼ਾਲਸਾ ਜੀ ਵੇਲਾ ਆ ਗਿਆ ਡੁੱਬਣ ਦਾ ! ਸੋ ਅਜੇ ਵੀ ਵਕਤ ਹੈ ਕਿ ਜਿੰਨਾ ਲੋਕਾਂ ਨੇ ਜਾਣੇ ਅਣਜਾਣੇ ਵਿਚ ਇਹਨਾਂ ਦੁਸ਼ਟਾਂ ਦਾ ਸਾਥ ਦਿੱਤਾ ਉਹ ਮੀਰੀ ਪੀਰੀ ਦੇ ਦਰ ਤੇ ਖਿਮਾ ਜਾਚਨਾ ਕਰ ਕੇ ਸੁਰਖੁਰੂ ਹੋ ਜਾਣ ! ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਬਖਸਿੰਦ ਹਨ ਪਲ ਵਿਚ ਬਖਸ਼ ਦੇਣਗੇ ! ਸੋ ਦੁਸ਼ਟ ਧੜੇ ਤੋਂ ਤੋਬਾ ਕਰੋ ਤੇ ਗੁਰੂ ਸਾਹਿਬ ਦੇ ਧੜੇ ਵੱਲ ਹੋਵੋ ! ਗੁਰੂ ਬਹੁੜੀ ਕਰਨਗੇ ! ਗੁਰੂ ਸਵਾਰਿਓ ਘੱਟੋ ਘੱਟ ਏਹਨਾਂ ਦੇ ਲਿਖੇ ਕਾਲੇ ਲੇਖਾਂ ਦੀ ਹਮਾਇਤ ਕਰਕੇ ਅੰਹੀ ਪਾਪਾਂ ਦੇ ਭਾਗੀ ਨਾਂ ਬਣੀਏ !

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥

ਅਕਾਲ ਸਹਾਇ

ਬਿੱਟੂ ਅਰਪਿੰਦਰ ਸਿੰਘ


Posted By: Surjit Singh