ਜੋ ਛਿਪ ਗਿਆ ਸੋ ਛਿਪ ਗਿਆ, ਜੋ ਛੱਪ ਗਿਆ ਸੋ ਛੱਪ ਗਿਆ:
- ਪੰਜਾਬੀ
- 02 Mar,2025
ਅੱਜ ਦੇ ਜਮਾਨੇ ਵਿੱਚ ਹਰ ਬੰਦਾ ਕਿਸੇ ਨਾਂ ਕਿਸੇ ਰੂਪ ਵਿੱਚ ਤਕਨੀਕ ਦੇ ਸਾਧਨਾਂ ਜਿਨ੍ਹਾਂ ਨੂੰ ਆਪਾਂ ਸੋਸ਼ਲ ਪਲੇਟਫਾਰਮ ਵੀ ਕਹਿ ਦੇਂਦੇ ਹਾਂ ਉਸਦੀ ਵਰਤੋਂ ਕਰਦਾ ਹੈ ਅਤੇ ਹਰ ਕੋਈ ਆਪੋ ਆਪਣੇ ਸੁਬਾਹ ਦੇ ਅਨੂਕੂਲ ਚੀਜ਼ਾਂ ਓਥੋਂ ਲੱਬਦਾ ਹੈ ਅਤੇ ਵਰਤਦਾ ਹੈ ਪਰ ਉੱਥੇ ਹੀ ਉਹ ਆਪਣੇ ਆਪ ਦੀ ਸ਼ਾਇਦ ਉਹ ਸੱਬ ਤੋਹ ਵੱਡੀ ਭੁੱਲ ਕਰਦਾ ਹੈ ਕੇ ਜੋ ਚੀਜ਼ ਉਸਨੂੰ ਉਸਦੇ ਅਨਕੂਲ ਫਿੱਟ ਬੈਠਦੀ ਹੈ ਉਸਨੂੰ ਉਹ ਮੰਨਣ ਨੂੰ ਝੱਟ ਤਿਆਰ ਹੋ ਜਾਂਦਾ ਹੈ ਪਰ ਦੂਜੇ ਪਾਸੇ ਜੋ ਸ਼ਾਇਦ ਉਸਦੇ ਅਨੂਕੂਲ ਨਹੀਂ ਹੁੰਦੀ ਉਹ ਬੇਸ਼ੱਕ ਜਿੰਨੀ ਮਰਜ਼ੀ ਸੌਲ੍ਹਾਂ ਆਨੇ ਸੱਚਾਈ ਭਰਪੂਰ ਹੋਵੇ ਉਸਨੂੰ ਉਹ ਮੰਨਣ ਲਈ ਰਾਜ਼ੀ ਨਹੀਂ ਹੁੰਦਾ ਇਹ ਅੱਜਕਲ ਸਾਡੇ ਸਮਾਜ ਦੇ ਬਹੁਤਾਤ ਹਿੱਸੇ ਦੇ ਬਹੁ ਗਿਣਤੀ ਲੋਕਾਂ ਦੀ ਕੌੜੀ ਸੱਚਾਈ ਹੈ ਇਸੇ ਤਰਾਂ ਹੀ ਦੁਨੀਆਂ ਦੇ ਸੱਬ ਤੋਹ ਵਿਲੱਖਣ ਸਬ ਤੋਹ ਪਿਆਰੇ ਇਨਸਾਨੀਅਤ ਦੀ ਹਰ ਕਸਵੱਟੀ ਤੇ ਖਰੇ ਉਤਰਨ ਵਾਲੇ ਸਿੱਖ ਧਰਮ ਦੇ ਲੋਕ ਵੀ ਇਸ ਅਛੂਤ ਦੀ ਬਿਮਾਰੀ ਵਰਗੇ ਇਹਨਾਂ ਤਕਨੀਕ ਦੀਆਂ ਮਾੜੀਆਂ ਅਲਾਮਤਾਂ ਤੋਹ ਬੱਚਣ ਤੋਹ ਨਾਕਾਮ ਹੋ ਰਹੇ ਹਨ ਅਤੇ ਸਿੱਖਾਂ ਦਾ ਜ਼ਿਆਦਾਤਰ ਹਿੱਸਾ ਇਸੇ ਭੇਡ ਚਾਲ ਵਿੱਚ ਵਹਿੰਦਾ ਹੋਇਆ ਦਿੱਸ ਰਿਹਾ ਹੈ ਅਤੇ ਆਪਣਾ ਅਸਲੀ ਮੂਲ ਰੂਪ ਪਛਾਨਣ ਤੋਹ ਸ਼ਾਇਦ ਭੁੱਲ ਕਰ ਰਿਹਾ ਹੈ ਅਤੇ ਸ਼ਾਇਦ ਉਸ ਗੱਲ ਨੂੰ ਸ਼ਾਇਦ ਜਾਣੇ ਅਣਜਾਣੇ ਵਿੱਚ ਸੱਚ ਸਾਬਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕੇ ਜੋ ਛਿਪ ਗਿਆ ਸੋ ਛਿਪ ਗਿਆ ਜੋ ਛੱਪ ਗਿਆ ਸੋ ਛੱਪ ਗਿਆ ਮਤਲਬ ਜੋ ਵੀ ਐਨਾ ਦੇ ਵੱਡੇ ਹਿੱਸੇ ਨੂੰ ਸੋਸ਼ਲ ਪਲੇਟਫਾਰਮਾਂ ਉੱਪਰ ਵੇਖਣ ਨੂੰ ਮਿਲਦਾ ਹੈ ਜ਼ਿਆਦਾਤਰ ਇਹ ਵੀ ਓਸੇ ਚੀਜ਼ ਦੇ ਮਗਰ ਭੱਜਣ ਨੂੰ ਤਰਜ਼ੀਹ ਦੇ ਰਹੇ ਹਨ ਗੱਲ ਕਰਨ ਲੱਗੇ ਹਾਂ ਬੀਤੇ ਇੱਕ ਦੋ ਦਿਨਾਂ ਤੋਹ ਸੋਸ਼ਲ ਪਲੇਟਫਾਰਮਾਂ ਉੱਪਰ ਦੁਨੀਆਂ ਦੇ ਇੱਕ ਮਸ਼ਹੂਰ ਤਕਨੀਕ ਦੇ ਮਾਹਿਰ ਐਲੇਨ ਮਸਕ ਦੇ ਕਿਸੇ ਇੱਕ ਪਲੇਟਫਾਰਮ ਜਿਸਦਾ ਨਾਮ ਐ ਆਈ ਗਰਿਕ ਹੈ ਦੇ ਨਾਮ ਉਪਰੋਂ ਇੱਕ ਲਿਖ਼ਤ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਕੇ ਐਲਨ ਮਸਕ ਦੀ ਐ ਆਈ ਤਕਨੀਕ ਨੇ ਕਿਸੇ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਕਿਹਾ ਹੈ ਕੇ ਸਿੱਖ ਧਰਮ ਦੁਨੀਆਂ ਤੇ ਰਾਜ਼ ਕਰਨ ਲਈ ਸੱਬ ਤੋਹ ਵੱਧ ਯੋਗਤਾ ਰੱਖਦਾ ਹੈ ਅਤੇ ਹਰ ਕੋਈ ਇਸ ਨੂੰ ਵੱਧ ਅੱਖਾਂ ਮੀਟ ਕੇ ਅੱਗੇ ਤੋਹ ਅੱਗੇ ਸਾਂਝਾ ਕਰ ਰਿਹਾ ਹੈ ਅਤੇ ਇਸ ਗੱਲ ਦੀ ਖੁਸ਼ੀ ਮਨਾ ਰਿਹਾ ਹੈ ਜੋ ਕੇ ਬਹੁਤ ਚੰਗੀ ਗੱਲ ਹੈ ਅਤੇ ਹਰ ਸਿੱਖ ਨੂੰ ਆਪਣੇ ਸਿੱਖ ਹੋਣ ਉੱਪਰ ਮਾਣ ਹੋਣਾ ਵੀ ਚਾਹੀਦਾ ਹੈ ਪਰ ਇਥੇ ਸਿੱਕੇ ਦਾ ਦੂਜਾ ਪਹਿਲੂ ਇਹ ਵੀ ਹੈ ਕੇ ਹੁਣ ਦੁਨੀਆਂ ਤੇ ਸੱਬ ਤੋਹ ਸੀਮਤ ਗਿਣਤੀ ਪਰ ਜ਼ਬਰ ਜ਼ੁਲਮ ਬਦੀ ਉੱਤੇ ਸੱਬ ਤੋਹ ਵੱਧ ਧਰਤੀ ਉੱਤੇ ਸ਼ਹਾਦਤਾਂ ਦੇਣ ਵਾਲੇ ਧਰਮ ਸਿੱਖ ਧਰਮ ਦੇ ਮਹਾਨ ਲੋਕਾਂ ਨੂੰ ਆਪਣੇ ਧਰਮ ਉੱਤੇ ਮਾਣ ਕਰਨ ਅਤੇ ਖੁਸ਼ੀ ਵੰਡਣ ਲਈ ਹੁਣ ਐਲੇਨ ਮਸਕ ਦੇ ਪਲੇਟਫਾਰਮਾਂ ਦੀ ਜ਼ਰੂਰਤ ਪੈ ਰਹੀ ਹੈ ਅਜਿਹਾ ਸ਼ਾਇਦ ਇਸ ਕਰਕੇ ਹੋ ਰਿਹਾ ਕੇ ਸਾਡਾ ਜ਼ਿਆਦਾਤਰ ਹਿੱਸਾ ਆਪਣੇ ਮੁਢਲੇ ਫਰਜ਼ ਜਿਨ੍ਹਾਂ ਵਿੱਚੋ ਆਪਣਾ ਮੂਲ ਪਹਿਚਾਣ ਕੇ ਆਪਣੇ ਆਪ ਨੂੰ ਉਸ ਵਿੱਚ ਢਾਲ ਕੇ ਉਸ ਅਨੁਸਾਰ ਗੁਰੂ ਦੇ ਭਾਣੇ ਵਿੱਚ ਜੀਵਨ ਜੀਣ ਤੋਹ ਭੱਜ ਰਿਹਾ ਹੈ ਇਸੇ ਤਰਾਂ ਉਹ ਭੱਜਦਾ ਭੱਜਦਾ ਹੱਥ ਆ ਰਹੀਆਂ ਅਚਾਨਕ ਚੀਜਾਂ ਨੂੰ ਵੇਖ ਸੁਣ ਦੋ ਪਲ ਉਸ ਪਲ ਵਿੱਚ ਭਿੱਜ ਕੇ ਫਿਰ ਨਵਾਂ ਖੁਸ਼ੀ ਦਾ ਟਿਕਾਣਾ ਲੱਭਣ ਤੁਰ ਪੈਂਦਾ ਪਰ ਉਹ ਕਦਾ ਚਿੱਤ ਆਪਣੇ ਅੰਦਰ ਝਾਤੀ ਮਾਰ ਗੁਰੂ ਦੇ ਦਸੇ ਰਾਹ ਤੇ ਹੁਕਮ ਅਨੁਸਾਰ ਗੁਰੂ ਦੇ ਪਿਆਰ ਸਤਿਕਾਰ ਚ ਭਿੱਜ ਕੇ ਚਲਣ ਦੀ ਕੋਸ਼ਿਸ਼ ਨਹੀਂ ਕਰਦਾ ਜਿਨ੍ਹਾਂ ਕੁ ਕਰਦਾ ਹੈ ਉਹ ਸ਼ਾਇਦ ਗੁਰੂ ਦੇ ਡਰ ਤੋਹ ਭੇਖੀ ਜਿਹਾ ਬਣਕੇ ਕਰਦਾ ਹੈ ਤਾਹ ਹੀ ਸ਼ਾਇਦ ਉਸਨੂੰ ਆਪਣੇ ਮੂਲ ਨਾਲੋਂ ਜ਼ਿਆਦਾ ਭਰੋਸਾ ਭੀੜ ਦੀ ਭੇਡ ਚਾਲ ਵੇਖ ਕੇ ਕਰਨਾ ਪੈਂਦਾ ਹੈ ਪਰ ਅੱਜ ਸਿੱਖ ਦੀ ਸੱਬ ਤੋਹ ਵੱਡੀ ਲੋੜ ਉਸਨੂੰ ਬਾਬੇ ਨਾਨਕ ਦੇ ਇਕੱਲੇ ਹੀ ਭੀੜ ਦੇ ਉਲਟ ਲਹਿੰਦੇ ਪਾਸੇ ਪਾਣੀ ਚੜਾਉਣ ਵਾਂਗ ਆਪਣੇ ਮੂਲ ਨੂੰ ਪਛਾਣ ਕੇ ਗੁਰੂ ਦੇ ਦੱਸੇ ਮਾਰਗਾਂ ਤੇ ਅਡੋਲਤਾ ਨਾਲ ਪਹਿਰਾ ਦੇਣ ਦੀ ਲੋੜ ਹੈ ਫਿਰ ਹੀ ਕਿਤੇ ਜਾ ਕੇ ਢੋਈ ਹੋ ਸਕਦੀ ਹੈ ਤੇ ਫਿਰ ਹੀ ਅਸੀਂ ਅਸਲ ਰੂਪ ਚ ਐ ਆਈ ਗਰਿੱਕ ਪਲੇਟਫਾਰਮ ਦੁਆਰਾ ਦੱਸੇ ਜਵਾਬ ਦੇ ਮੰਜ਼ਿਲ ਬਿੰਦੂ ਉੱਪਰ ਪਹੁੰਚ ਸਕਦੇ ਹਾਂ ਅਤੇ ਆਪਣੇ ਗੁਰੂ ਸਾਹਿਬਾਨ ਦੇ ਸ਼ਾਨਾਂ ਮੱਤੇ ਧਰਮ ਨੂੰ ਦੁਨੀਆਂ ਦਾ ਸੱਬ ਤੋਹ ਵੱਡਾ ਵਿਸ਼ਾਲ ਬਣਾ ਕੇ ਗੁਰੂ ਦੀਆਂ ਅਸਲ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ !
Posted By:

Leave a Reply