ਯੂਕਰੇਨ ਅਤੇ ਅਮਰੀਕਾ
- ਵਿਦੇਸ਼
- 02 Mar,2025

ਇਕ ਗਲ ਤਾਂ ਤਹਿ ਹੈ ਕਿ ਅਮਰੀਕਾ ਕਿਸੇ ਦਾ ਸਕਾ ਨਹੀ। ਦੂਜੀ ਕਿ ਅਮਰੀਕਾ ਦੇ ਚੱਟੇ ਰੁੱਖ ਕਦੇ ਹਰੇ ਨਹੀ ਹੁੰਦੇ ਤੀਜਾ ਅਮਰੀਕਾ ਨਾਲ ਦੋਸਤੀ, ਦੁਸ਼ਮਣੀ ਦੋਨੋ ਮਾੜੀ। ਦੁਮਸ਼ਣੀ ਵਿਚ ਤਾਂ ਚਾਹੇ ਬੰਦਾ ਬਚ ਨਿਕਲੇ ਪਰ ਦੋਸਤੀ ਵਿੱਚ ਨਹੀ।
ਯੂਕਰੇਨ ਦਾ ਹਾਲ ਸਭ ਦੇ ਸਾਹਵੇਂ। ਇਹ ਬਹਿਸ ਦਾ ਵਿਸ਼ਾ ਰਹੇਗਾ ਕਿ ਯੂਕਰੇਨ ਕਿਵੇਂ ਗਲਤ। ਖੁਦ ਨੂੰ ਵਡੀ ਤਾਕਤ ਕੋਲੋਂ ਬਚਾਓਂਣ ਖਾਤਰ ਯੂਕਰੇਨ ਦਾ ਨਾਟੋ ਵੰਨੀ ਦੌੜਨਾ ਸਮਝ ਆਓਂਦਾ ਅਤੇ ਰੂਸ ਦਾ ਇਸ ਗਲੇ ਯੂਕਰੇਨ ਉਪਰ ਬੰਬ ਵਰਾ ਕੇ ਉਸ ਨੂੰ ਤਬਾਹ ਕਰਨਾ ਹਿਟਲਰ ਤੋਂ ਘਟ ਕਿਵੇਂ। ਕਿਓਂ ਨਹੀ ਮਾੜਾ ਬੰਦਾ ਬਚਣ ਲਈ ਹਥ ਪੈਰ ਮਾਰ ਸਕਦਾ।
ਯੂਕਰੇਨ ਦੇ ਇਸ ਤੌਖਲੇ ਨੂੰ ਸ਼ਹਿ ਦੇਣ ਵਿਚ ਅਮਰੀਕਾ ਮੂਹਰੇ ਰਿਹਾ ਯੋਰਪ ਨੰਬਰ ਦੋ ਤੇ। ਯੋਰਪ ਉਪਰ ਬਹਿਸ ਤਾਂ ਨਹੀ ਕਿਓਕਿ ਓਹ ਹਾਲਾਂ ਵੀ ਯੂਕਰੇਨ ਦੇ ਨਾਲ ਖੜਾ ਹੈ ਜਦ ਕਿ ਅਮਰੀਕਾ ਰੂਸ ਨਾਲ। ਉਸ ਰੂਸ ਨਾਲ ਜਿਸ ਦਾ ਦੁਬਾਰਾ ਉਠ ਰਿਹਾ ਸਿਰ ਫਿਹਣ ਲਈ ਅਮਰੀਕਾ ਨੇ ਯੂਕਰੇਨ ਦਾ ਮੋਢਾ ਵਰਤਿਆ ਅਤੇ ਵਾਪਸ ਆਨੇ ਵਾਲੀ ਥਾਂ ਲੈ ਆਂਦਾ ਯਾਣੀ ਕੋਲਡ ਵਾਰ ਤੋਂ ਬਾਅਦ ਵਾਲੀ ਗੁਰਬਤ। ਰੂਸ ਛਡ ਛਡ ਲੋਕ ਦੌੜ ਰਹੇ ਹਜਾਰਾਂ ਰੁਪਈਆਂ ਵਿਚ ਆਓਂਣ ਵਾਲੀਆਂ ਜਹਾਜੀ ਟਿਕਟਾਂ ਲਖਾਂ ਦੀਆਂ ਵਿਕ ਹਟੀਆਂ।
ਯੂਕਰੇਨ ਦੇ ਪ੍ਰਧਾਨ ਨੂੰ ਭੰਡ ਮਸਖਰਾ ਕਹਿਣ ਵਾਲੇ ਗੌਰ ਫੁਰਮਾਓਂਣ ਕਿ ਅਗਲਾ ਥਾਣੇਦਾਰ ਦੇ ਸਾਹਵੇਂ ਬਰਾਬਰ ਬੋਲ ਰਿਹਾ ਅਤੇ ਦਸ ਰਿਹਾ ਕਿ ਟਰੰਪ ਹੋਵੇਂਗਾ ਅਪਣੇ ਘਰ। ਗਲਾਂ ਮਾਰਨ ਵਾਲੇ ਰਾਸ਼ਟਰਵਾਦੀਏ ਦਸ ਦੇਣ ਕਿ ਕਿਥੇ ਜੰਗ ਵਿਚ ਹੰਭਿਆ ਹੋਇਆ ਜੈਸਲੰਕੀ ਤੇ ਕਿਥੇ ਗੋਡਿਆਂ ਭਾਰ ਹੋਇਆ ਮੋਦੀ।
ਸੱਦੇ ਗਏ ਘਰ ਆਏ ਮਹਿਮਾਨ ਨੂੰ ਇਓਂ ਬੇਇਜਤ ਕਰਨਾ ਗੈਰ ਇਖਲਾਕੀ ਹੈ ਅਤੇ ਜਲੀਲ ਕਰਕੇ ਵਾਈਟ ਹਾਊਸ ਵਿਚੋਂ ਕਢਣਾ ਟਰੰਪ ਦਾ ਹੰਕਾਰ।
ਪਿਛੇ ਚਲੇ ਜਾਓ। ਸਦਾਮ ਹੁਸੈਨ ਨੂੰ ਅਮਰੀਕਾ ਆਂਹਦਾ ਪੈ ਜਾਹ ਗਲ ਕੁਵੈਤ ਦੇ ਮੈੰ ਨਾਲ ਆਂ ਤੇਰੇ। ਓਹ ਪੈ ਗਿਆ ਤਾਂ ਕੁਵੈਤ ਨੂੰ ਆਂਹਦਾ ਤਗੜਾ ਹੋ ਮੈਂ ਆਇਆ ਛੁਡਾਓਂਣ ਤੈਨੂੰ।
ਛੁਡਾਓਂਣ ਦੇ ਨਾਂ ਤੇ ਕੁਵੈਤ ਲੁਟਿਆ ਅਤੇ ਹਟਾਓਂਣ ਦੇ ਨਾਂ ਤੇ ਈਰਾਕ ਤਬਾਹ ਕਰਤਾ।
ਯੂਕਰੇਨ ਨਾਲ ਵੀ ਇਹੀ ਹੋਇਆ ਚੜ ਜਾਹ ਬਚਾ ਸੂਲੀ ਰਾਮ ਭਲੀ ਕਰੂ। ਓਹ ਵਿਚਾਰਾ ਚੜ ਗਿਆ ਹੁਣ ਹੇਠੋਂ ਪੌੜੀ ਖਿਚ ਲਈ।
ਅਮਰੀਕਾ ਨੇ ਇਸ ਲੜਾਈ ਵਿਚ ਰੂਸ ਵੀ ਗੋਡਿਆਂ ਪਰਨੇ ਕਰ ਲਿਆ ਯਾਣੀ ਹੁਸਾ ਦਿਤਾ ਅਤੇ ਯੂਕਨੇਨ ਤੇ ਕਬਜਾ ਕਰਨ ਦਾ ਰਾਹ ਪੱਧਰਾ ਵੀ ਕਰ ਲਿਆ ਇਹ ਗਲ ਵਖਰੀ ਕਿ ਜੈਸਲੰਕੀ ਨੇ ਜੁਅਰਤ ਵਿਖਾਈ ਅਤੇ ਬਿਨਾ ਸਾਈਨ ਕੀਤੇ ਉਠ ਗਿਆ।
ਯੂਕਰੇਨ ਤਬਾਹ ਹੋ ਗਿਆ ਟਰੰਪ ਨੇ ਪੁਤਿਨ ਨਾਲ ਜਾ ਜਫੀ ਪਾਈ ਇਹ ਹੁੰਦੀ ਵਫਾਦਾਰੀ?
ਇਨਾ ਬੇਵਫਾ ਰੋਲ ਅਮਰੀਕਾ ਪਹਿਲਾਂ ਤੋਂ ਕਰਦਾ ਰਿਹਾ ਪਰ ਗੁਆਢੀਆਂ ਦੀਆਂ ਕੰਧਾਂ ਨੂੰ ਵੀ ਢੁੱਡਾਂ ਟਰੰਪ ਬਿਨਾ ਪਹਿਲਾਂ ਕਿਸੇ ਨਾ ਸਨ ਮਾਰੀਆਂ ਜਿਵੇਂ ਕਨੇਡਾ ਅਤੇ ਮੈਕਸੀਕੋ ਨੂੰ। ਅਫਗਾਨ ਅਤੇ ਹੋਰ ਲੜਾਈਆਂ ਵਿਚ ਕਨੇਡਾ ਹਮੇਸ਼ਾਂ ਅਮਰੀਕਾ ਦੇ ਨਾਲ ਖੜਿਆ ਪਰ ਇਸ ਵਾਰੀ ਕਨੇਡਾ ਵੀ ਖੂੰਝੇ ਕਰ ਦਿਤਾ। ਹੁਣ ਪਤਾ ਲਗਾ ਕਿ ਸ਼ਾਇਦ ਕਨੇਡਾ ਨੂੰ ਫਾਈਵ ਆਈਜ ਵਿਚੋਂ ਕਢਣ ਲਗਾ ਟਰੰਪ। ਪਕਾ ਨਹੀ ਪਰ ਸ਼ਾਇਦ।
ਜਾਂ ਤਾਂ ਟਰੰਪ ਸਠਿਆ ਗਿਆ ਜਾਂ ਹੰਕਾਰ ਜਿਹੜਾ ਸਾਰੀ ਦੁਨੀਆਂ ਨੂੰ ਟਿਚ ਜਾਨਣ ਵੰਨੀ ਤੁਰ ਪਿਆ ਮਿਤਰ ਦੇਸ਼ਾਂ ਨੂੰ ਵੀ।
ਅਗੇ ਪਤਾ ਨਹੀ ਕੀ ਹੋਵੇ ਪਰ ਯੂਕਰੇਨ ਦਾ ਪ੍ਰਧਾਨ ਇਕ ਵਾਰ ਤਾਂ ਦਸ ਗਿਆ ਕਿ ਮੋਦੀ ਨਾ ਸਮਝੀ ਜਿਹੜਾ ਪਹਿਲਾਂ ਪੈਸੇ ਲੈ ਕੇ ਖਰਚ ਚੁੱਕੇ ਸੀਰੀ ਤਰਾਂ ਤੇਰੇ ਮੂਹਰੇ ਪੈਰਾਂ ਭਾਰ ਬੈਠਾ ਤਰਲੇ ਕਰ ਰਿਹਾ ਸੀ ਮੈਂ ਜੈਸਲੰਕੀ ਹਾਂ ਯਾਣੀ ਯੂਕਰੇਨ।
ਗੁਰਦੇਵ ਸਿੰਘ ਸੱਧੇਵਾਲੀਆ
Posted By:

Leave a Reply