ਪੰਜਾਬ ਅਤੇ ਸਿੱਖ ਕੌਮ ਪ੍ਰਤੀ ਹਿੰਦੂਸਤਾਨ ਦਾ ਦੋਹਰਾ ਰੱਵਇਆ
- ਪੰਜਾਬੀ
- 07 Mar,2025

ਹਿੰਦੂਸਤਾਨ ਦੇ ਵੱਡੇ ਸੂਬਿਆਂ ਵਿੱਚੋ ਇਕ ਉਤਰ ਪ੍ਰਦੇਸ਼ ਜਿਥੇ ਪਿੱਛੇ ਜਿਹੇ ਕੁੰਭ ਦਾ ਮੇਲਾ ਲਗਿਆ ਹੋਇਆ ਸੀ ਓਥੇ ਪਿਛਲੇ ਲੰਬੇ ਅਰਸੇ ਤੋਂ ਬੀਜੇਪੀ ਦੀ ਸਰਕਾਰ ਹੈ ਜਿਸਦਾ ਮੁੱਖਮੰਤਰੀ ਯੋਗੀ ਅਦਿਤੀਆਨਾਥ ਹੈ ਜੋਕਿ ਇਕ ਕੱਟੜ ਬੰਦਾ ਹੈ ਤੇ ਸਰੇਆਮ ਆਮ ਕੱਟੜ ਹਿੰਦੂਤਵ ਦੀ ਹਿਮਾਇਤ ਕਰਦਾ ਘਟਗਿਣਤੀਆਂ ਨੂੰ ਦਬਾਅ ਕੇ ਰੱਖਦਾ ਹੈ ਜਿਸਨੂੰ ਅੰਨੇ ਭਗਤ ਬੁਲਡੋਜਰ ਬਾਬਾ ਕਹਿੰਦੇ ਨੇ ਕਿਉਕਿ ਓਹਨੇ ਘਟਗਿਣਤੀਆਂ ਖਾਸਕਰ ਮੁਸਲਮਾਨਾਂ ਦੇ ਮਕਾਨ ਜਬਰਦਸਤੀ ਬੁਲਡੋਜਰ ਨਾਲ ਢਾਅ ਦਿਤੇ ਹਨ ਓਹਨਾ ਨੂੰ ਗ਼ੈਰ ਸਮਾਜਿਕ ਕਿਹਕੇ ਕਹਿਣ ਨੂੰ ਤਾਂ ਉਹ ਦੋਸ਼ੀ ਗਰਦਾਨ ਕੇ ਘਰਾਂ ਤੇ ਬੁਲਡੋਜਰ ਚਲਵਾਏ ਹਨ ਪਰ ਇਹ ਬੁਲਡੋਜਰ ਸਿਰਫ ਮੁਸਲਮਾਨਾਂ ਦੇ ਘਰਾਂ ਤੇ ਚਲੇ ਹਨ ਮੀਡੀਆ ਤੇ ਓਹਦੇ ਅੰਨੇ ਭਗਤਾਂ ਵਲੋਂ ਪ੍ਰੋਪਗੰਡਾ ਕੀਤਾ ਜਾਦਾਂ ਕੇ ਯੋਗੀ ਨੇ ਉਤਰ ਪ੍ਰਦੇਸ਼ ਵਿਚ ਵਿੱਚੋ ਕ੍ਰਾਈਮ ਬਿਲਕੁਲ ਖ਼ਤਮ ਕਰ ਦਿਤਾ ਪਰ ਸਚਾਈ ਇਹ ਹੈ ਕੇ ਉਤਰਪ੍ਰਦੇਸ਼ ਕ੍ਰਾਇਮ ਖਾਸਕਰ ਮਹਿਲਾ ਉਪਰ ਕੀਤੇ ਜਾ ਰਹੇ ਅਪਰਾਧਾ ਤੇ ਬਲਾਤਕਾਰ ਵਿੱਚੋ ਮੋਹਰੀ ਸੂਬਾ ਹੈ ਉਤਰਪ੍ਰਦੇਸ਼ ਦੇ ਆਜਮਗੜ੍ਹ ਇਲਾਕੇ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ 17ਵੀ ਵਾਰ ਤੋੜ ਦਿਤਾ ਗਿਆ ਤੇ ਨਾਲ ਦਲਿਤਾਂ ਉਪਰ ਤਸ਼ੱਦਦ ਵੀ ਸਰੇਆਮ ਹੋ ਰਿਹਾ 12ਸਾਲ ਦੀ ਦਲਿਤ ਕੁੜੀ ਦਾ ਬਲਾਤਕਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਓਹਦੀ ਵਡੀ ਭੈਣ ਨੂੰ ਸਰੇਆਮ ਚੁੱਕ ਕੇ ਲੈ ਗਏ ਪਰ ਸਰਕਾਰ ਮੀਡੀਆ ਸਣੇ ਪੰਜਾਬ ਵਿਚ ਦਲਿਤਾਂ ਦਾ ਮੁੱਦਾ ਚੁੱਕ ਜਾਣਬੁਝ ਕੇ ਪੰਜਾਬ ਨੂੰ ਖਾਸਕਰ ਸਿੱਖਾ ਨੂੰ ਬਦਨਾਮ ਕਰਣ ਵਾਲਾ ਕਾਮਰੇਡ ਲਾਣਾ ਵੀ ਗੂੰਗਾ ਹੋ ਗਿਆ ਕੋਈ ਵੀ ਦਲਿਤ ਮੰਤਰੀ ਤੇ ਦਲਿਤ ਕਮਿਸ਼ਨ ਨੇ ਰੌਲਾ ਨਹੀ ਪਾਇਆ ਜਦਕਿ ਪਿੱਛੇ ਜਿਹੇ ਅੰਮ੍ਰਿਤਸਰ ਸਾਹਿਬ ਲਗੇ ਅੰਬੇਡਕਰ ਦੇ ਬੁੱਤ ਨੂੰ ਤੋੜਿਆ ਨਹੀ ਤੋੜਨ ਦੀ ਕੋਸ਼ਿਸ ਕੀਤੀ ਗਈ ਸੀ ਤਾਂ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਸਾਂਪਲੇ ਵਲੋਂ ਰੌਲਾ ਪਾਉਣਾ ਸ਼ੁਰੂ ਕਰਦੇ ਇਹਦੇ ਲਈ ਦਰਬਾਰ ਸਾਹਿਬ ਪ੍ਰਬੰਧਨ ਨੂੰ ਦੋਸ਼ੀ ਤਕ ਕਿਹ ਦਿਤਾ ਸੀ ਤੇ ਇਸਦੀ ਆੜ ਵਿਚ ਸਿੱਖ ਦਲਿਤ ਦਾ ਮੁੱਦਾ ਬਣਾਉਣ ਦੀ ਕੋਸ਼ਿਸ ਕੀਤੀ ਸੀ
(ਜਿਸਦੀ ਸਿੱਖ ਲੀਗਲ ਵਿੰਗ ਪੰਜਾਬ ਵਲੋਂ ਨਿਖੇਧੀ ਕਰਦੇ ਸਾਂਪਲੇ ਖਿਲਾਫ ਕੰਪਲੇਟ ਦਰਜ ਕਰਵਾਈ ਸੀ)
ਤੇ ਨਾਲ ਹੀ ਕਾਮਰੇਡ ਲਾਣੇ ਸਣੇ ਅਖੌਤੀ ਦਲਿਤ ਜਥੇਬੰਦੀਆਂ ਨੇ ਪੰਜਾਬ ਬੰਦ ਕਰਵਾ ਮਾਹੌਲ ਖਰਾਬ ਕਰਣ ਦੀ ਕੋਸ਼ਿਸ ਕੀਤੀ ਸੀ ਜਦਕਿ ਬੁੱਤ ਤੋੜਨ ਦੀ ਕੋਸ਼ਿਸ ਕਰਣ ਵਾਲਾ ਅਖੌਤੀ ਦਲਿਤ ਪਰਿਵਾਰ ਤੋਂ ਸੀ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਤੇ ਪੰਜਾਬ ਦੇ ਲੋਕਾਂ ਦੀ ਸਿਆਣਪ ਸੀ ਕੇ ਸਰਕਾਰਾਂ ਤੇ ਏਜੰਸੀਆਂ ਦੀ ਸਿੱਖ ਦਲਿਤ ਦਾ ਮੁੱਦਾ ਬਣਾ ਮਾਹੌਲ ਖਰਾਬ ਕਰਣ ਦਾ ਮੰਸੂਬਾ ਫੇਲ ਹੋ ਗਿਆ ਕਿਉਕਿ ਪੰਜਾਬ ਵਿਚ ਜਾਤ ਪਾਤ ਉੱਚ ਨੀਚ ਅਤੇ ਦਲਿਤਾਂ ਤੇ ਅਤਿਆਚਾਰ ਹੋਰਨਾਂ ਸਟੇਟਾਂ ਮੁਕਾਬਲੇ ਨਾਂ ਦੇ ਬਰਾਬਰ ਹਨ ਪਰ ਫੇਰ ਵੀ ਜਾਣਬੁਝ ਆਮ ਜਿਹੇ ਮਸਲੇ ਨੂੰ ਦਲਿਤ ਅਤਿਆਚਾਰ ਕਿਹ ਕੇ ਇਸ ਨੂੰ ਜਾਣਬੁਝ ਕੇ ਬਹੁਤ ਵੱਡਾ ਮੁੱਦਾ ਬਣਾਇਆ ਜਾਂਦਾ ਜਿਵੇੰ ਚੰਦਭਾਨ ਵਿਚ ਇਕ ਆਮ ਜਿਹੇ ਝਗੜੇ ਨੂੰ ਜੱਟ ਦਲਿਤ ਦਾ ਮੁੱਦਾ ਬਣਾ ਓਥੇ ਮਾਹੌਲ ਖਰਾਬ ਕੀਤਾ ਤੇ ਆਪਸੀ ਭਾਈਚਾਰੇ ਵਿਚ ਵਿਗਾੜ ਪਵਾਇਆ ਜਿਸਨੂੰ ਜਾਣਬੁਝ ਮੀਡੀਆ ਵਲੋਂ ਹਵਾ ਦਿਤੀ l
ਦੂਜੇ ਪਾਸੇ ਉਤਰਪ੍ਰਦੇਸ਼ ਵਿਚ ਪਿਛਲੇ ਚਾਰ ਪੰਜ ਮਹੀਨਿਆਂ ਵਿਚ 17ਵੀ ਵਾਰ ਅੰਬੇਡਕਰ ਦੀ ਮੂਰਤੀ ਤੋੜੀ ਗਈ ਤੇ ਦਲਿਤਾਂ ਉਪਰ ਜ਼ੁਲਮ ਆਮ ਗੱਲ ਹੈ ਤੇ ਇਸੇ ਤਹਿਤ ਪਿਛਲੇ ਦਿਨੀ ਇਕ 12ਸਾਲ ਦੀ ਦਲਿਤ ਕੁੜੀ ਨਾਲ ਬਲਾਤਕਾਰ ਕਰਣ ਤੋਂ ਬਾਅਦ ਕਤਲ ਕਰ ਦਿਤਾ ਤੇ ਵਡੀ ਭੈਣ ਨੂੰ ਸਰੇਆਮ ਚੁੱਕ ਕੇ ਗਏ ਬਾਕੀ ਦਲਿਤ ਪਰਿਵਾਰ ਦੀ ਕਿਸੇ ਵੀ ਬਰਾਤ ਦੌਰਾਨ ਘੋੜੀ ਤੇ ਬੈਠੇ ਦੂਲ੍ਹੇ ਦੀ ਤੇ ਉਸਦੇ ਪਰਿਵਾਰ ਦੀ ਕੁੱਟਮਾਰ ਆਮ ਜਿਹੀ ਗੱਲ ਹੈ ਕਿਉਕਿ ਓਥੇ ਅੱਜ ਵੀ ਦਲਿਤਾਂ ਨੂੰ ਮੁੱਛ ਰੱਖਣ ਪੱਕਾ ਮਕਾਨ ਪਾਉਣ ਤੇ ਘੋੜੀ ਤੇ ਚੜ੍ਹਨ ਦੀ ਮਨਾਹੀ ਹੈ ਪਰ ਇਸ ਗੱਲ ਦਾ ਕਿਸੇ ਵੀ ਮੀਡੀਆ ਦਲਿਤ ਲੀਡਰ ਦਲਿਤ ਕਮਿਸ਼ਨ ਵਲੋਂ ਕੋਈ ਮੁੱਦਾ ਨਹੀ ਬਣਾਇਆ ਮੀਡੀਆ ਵਿਚ ਕੋਈ ਖ਼ਬਰ ਨਹੀ ਪਰ ਪੰਜਾਬ ਵਿਚ ਕਿਸੇ ਵੀ ਆਮ ਗੱਲ ਨੂੰ ਬਹੁਤ ਵੱਡੇ ਮੁਦੇ ਵਜੋਂ ਪੇਸ਼ ਕਰਦੇ ਹੋਏ ਮਾਹੌਲ ਖਰਾਬ ਕੀਤਾ ਜਾਦਾਂ l ਇਸਤੋਂ ਸਾਫ ਪਤਾ ਲਗਦਾ ਕੇ ਪੰਜਾਬ ਖਾਸਕਰ ਸਿੱਖਾ ਨੂੰ ਬਰਾਬਰ ਨਹੀ ਸਮਝਿਆ ਜਾਂਦਾ ਪੰਜਾਬ ਨੂੰ ਸੂਬੇ ਵਜੋਂ ਨਹੀ ਇਕ ਕਲੋਨੀ ਵਜੋਂ ਮੰਨਿਆ ਜਾਦਾਂ ਜਿਸਨੂੰ ਸਿਰਫ ਲੁਟਿਆ ਜਾਂਦਾ ਤੇ ਸਿੱਖਾ ਨੂੰ ਕਿਸੇ ਵੀ ਜੰਗ ਵਿਚ ਮਰਣ ਲਈ ਵਰਤਿਆ ਜਾਂਦਾ ਨਾ ਪੰਜਾਬ ਨਾ ਸਿੱਖ ਕੌਮ ਨੂੰ ਅਪਣਾ ਸਮਝ ਤਰਜੀਹ ਦਿਤੀ ਜਾਂਦੀ ਹੈ ਇਹ ਸਭ ਕੁਝ ਅੱਜ ਤੋਂ ਨਹੀ ਬਲਕਿ 47ਤੋਂ ਬਾਅਦ ਤੋਂ ਹੋ ਰਿਹਾ ਤੇ ਪਾਣੀਆਂ ਸਮੇਤ ਹਰੇਕ ਖੇਤਰ ਵਿਚ ਪੰਜਾਬ ਨੂੰ ਲੁਟਿਆ ਜਾ ਰਿਹਾ ਜਿਹੜੇ ਪੰਜਾਬ ਨੂੰ ਹਿੰਦੂਸਤਾਨ ਦਾ ਹਿਸਾ ਸਮਝ ਵੱਡੇ ਰਾਸਟਰ ਭਗਤ ਬਣੇ ਫਿਰਦੇ ਹਨ ਉਹ ਇਹਨਾ ਘਟਨਾਵਾਂ ਵਜੋਂ ਪੰਜਾਬ ਨਾਲ ਹੁੰਦੇ ਦੋਹਰੇ ਵਰਤਾਓ ਤੋਂ ਸਬਕ ਜਰੂਰ ਲੈਣ ਤੇ ਇਸ ਗਲਤਫਹਿਮੀ ਵਿਚ ਨਾ ਰਹਿਣ ਕੇ ਸਰਕਾਰ ਬਦਲਣ ਨਾਲ ਪੰਜਾਬ ਪ੍ਰਤੀ ਦੋਹਰੀ ਨੀਤੀ ਖ਼ਤਮ ਹੋ ਜਉ ਕਿਉਕਿ ਦਿੱਲੀ ਮੁੱਢ ਤੋਂ ਹੀ ਪੰਜਾਬ ਅਤੇ ਸਿੱਖ ਕੌਮ ਤੇ ਖਿਲਾਫ ਹੈ ਦਿੱਲੀ ਤਖ਼ਤ ਅਤੇ ਲਾਲ ਕਿੱਲੇ ਉਪਰ ਕਾਬਜ ਹਾਕਮ ਅਤੇ ਝੰਡੇ ਦਾ ਰੰਗ ਸਮੇ ਨਾਲ ਜਰੂਰ ਬਦਲ ਗਏ ਪਰ ਪੰਜਾਬ ਪ੍ਰਤੀ ਦਿੱਲੀ ਦੀ ਨੀਤੀ ਨਹੀ ਬਦਲੀ ਜੱਦ ਤਕ ਪੰਜਾਬ ਦੀ ਕਿਸਮਤ ਦਿੱਲੀ ਦੇ ਹੱਥ ਰਹੁ ਪੰਜਾਬ ਅਤੇ ਸਿੱਖ ਕੌਮ ਦਾ ਕਦੇ ਭਲਾ ਨਹੀ ਹੋਊ ਜੱਦ ਤਕ ਪੰਜਾਬ ਖੁਦ ਮੁਖਤਿਆਰ ਨਹੀ ਹੋਊ ਸਾਡੇ ਨਾਲ ਇਹ ਵਰਤਾਓ ਹੁੰਦਾ ਰਹੁ ਇਹ ਗੱਲ ਅੱਜ ਸਮਝ ਲਓ ਜਾਂ ਸੋਂ ਸਾਲ ਬਾਅਦ ਪੰਜਾਬ ਦਾ ਭਲਾ ਓਦੋ ਹੀ ਹੋਊ ਜਦੋ ਪੰਜਾਬ ਦੇ ਫੈਸਲੇ ਦਿੱਲੀ ਤਖ਼ਤ ਨਹੀ ਖੁਦ ਪੰਜਾਬ ਕਰੁ ਉਹ ਦਿਨ ਜਿਆਦਾ ਦੂਰ ਨਹੀ ਸਮਾਂ ਘੱਟ ਵੱਧ ਲਗ ਸਕਦਾ ਪੰਜਾਬ ਦੀ ਖੁਦਮੁਖਤਿਆਰੀ ਲਈ ਲੱਖਾ ਸ਼ਹੀਦਾਂ ਦਾ ਖੂਨ ਰੰਗ ਜਰੂਰ ਲਿਆਉਂ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਕੇ ਬਿਨਾਂ ਨਿੱਜ ਅਤੇ ਸਵਾਰਥ ਤੋਂ ਕਿਸੇ ਵੀ ਪ੍ਰਾਪਤੀ ਲਈ ਦਿੱਤੀਆਂ ਸ਼ਹਾਦਤਾਂ ਅਜਾਈਂ ਨਹੀ ਜਾਂਦੀਆਂ l
ਸਿੱਖ ਲੀਗਲ ਵਿੰਗ ਪੰਜਾਬ, ਜਿਲ੍ਹਾ ਕੱਚਹਿਰੀ ਲੁਧਿਆਣਾ
Posted By:

Leave a Reply