ਅਜੋਕੇ ਬਣ ਰਹੇ ਹਾਲਤ ਤੇ ਅਸੀ:
- ਚੜ੍ਹਦਾ ਪੰਜਾਬ
- 28 Feb,2025
- ਏਸ਼ੀਆ ਦੇ ਇਸ ਖਿਤੇ ਯਾਨੀ ਕੀ ਹਿਦੁਸਤਾਨ ਵਿਚ ਇਸ ਵਕਤ ਤੇਜੀ ਨਾਲ ਬਦਲ ਰਹੇ ਹਾਲਾਤਾ ਤੇ ਇਕ ਵਾਰ ਝਾਤ ਮਾਰੀਏ ਤਾਂ ਇਕ ਗਲ ਬਿਲਕੁਲ ਸਾਫ ਹੁਦੀ ਹੈ ਕੀ ਇਸ ਵਕਤ ਹਿਦੁਸਤਾਨ ਮਧ ਕਾਲ ਵਿਚ ਇਸ ਖਿਤੇ ਵਿਚ ਫੈਲੇ ਮੁਸਲਿਮ ਕਟੜਵਾਦ ਵਾਂਗ ਅਜੋਕੇ ਸਮੇ ਹਿਦੂੰ ਕਟਰਵਾਦ ਵਲ ਪੁਰੀ ਤੇਜੀ ਨਾਲ ਵਧ ਰਿਹਾ ਹੈ ਤੇ ਪਿਛਲੇ ਕੁਝ ਸਮੇ ਦੌਰਾਨ ਘੱਟਣ ਵਾਲਿਆ ਕੁਝ ਗਲਾ ਇਸ ਦੀ ਗਵਾਹੀ ਭਰਦਿਆ ਹਨ ਕੇ ਕਿਵੇ ਅਜੋਕੇ ਸਮੇ ਦਾ ਹਿਦੂੰ ਹਾਕਮ ਇਸ ਦੇਸ਼ ਵਿਚ ਰਹਿਣ ਵਾਲਿਆ ਹੋਰ ਘਟ ਗਿਣਿਤਿਆ ਨੂ ਹਿਦੂੰ ਧਰਮ ਦਾ ਹਿਸਾ ਬਣਾਉਣ ਜਾਂ ਹਿਦੂੰ ਧਰਮ ਦੀ ਈਨ ਮਨਾਉਣ ਲਈ ਕਾਹਲਾ ਪਿਆ ਹੋਇਆ ਹੈ ਤੇ iਇਸ ਕੰਮ ਲਈ ਸਰਕਾਰ ਵੀ ਸਿਧੇ ਜਾਂ ਅਸਿਧੇ ਰੂਪ ਵਿਚ ਕੰਮ ਕਰ ਰਹੀ ਹੈ ਅਸਲ ਵਿਚ ਇਥੋ ਦਾ ਹਾਕਮ ਇਥੇ ਰਹਿਣ ਵਾਲੀ ਹਿਦੂੰ ਕੌਮ ਦੀ ਨਬਜ ਪਛਾਣ ਚੁਕਿਆ ਹੈ ਤੇ ਓਹਨਾਂ ਨੂ ਧਾਰਮਿਕ ਗਲਾ ਵਿਚ ਫਸਾ ਕੇ ਓਹਨਾਂ ਦਾ ਧਿਆਨ ਫਸਾ ਕੇ ਆਪਣੀਆ ਸਰਕਾਰ ਦਿਆ ਨਾਕਾਮੀਆਂ ਤੋ ਓਹਨਾਂ ਦਾ ਧਿਆਨ ਹਟਾ ਰਿਹਾ ਤੇ ਝੂਠੇ ਰਾਸ਼ਟਰਵਾਦ ਦਾ ਨਾਰਾ ਦੇਕੇ ਬਹੁਗਿਣਤੀ ਦਾ ਧਿਆਨ ਅਸਲ ਗਲਾ ਵਲ ਆਣ ਹੀ ਨਹੀ ਦੇ ਰਿਹਾ ਤੇ ਇਥੋ ਦੀ ਬਹੁਗਿਣਤੀ ਵੀ ਇਹੀ ਸੋਚ ਰਹੀ ਹੈ ਕੇ ਅਸੀ ਦੋ ਹਜਾਰ ਸਾਲ ਗੁਲਾਮ ਰਹੇ ਹਾਂ ਤੇ ਹੁਣ ਸਾਡਾ ਰਾਜ ਆਇਆ ਹੈ ਤੇ ਹੁਣ ਅਸੀ ਓਹੀ ਕੁਝ ਕਰਾਗੇ ਜੋ ਬੀਤੇ ਸਮੇ ਸਾਡੇ ਨਾਲ ਹੁਂਦਾ ਰਿਹਾ l ਮੁਸਲਮਾਨਾਂ ਨੂ ਦਬਾਉਣਾ ਓਹਨਾਂ ਦੀ ਮਸਜਿਦ ਢਾਹ ਕੇ ਉਪਰ ਮੰਦਰ ਬਣਾਉਣਾ ਇਕ ਜਾਨਵਰ ਗਊ ਪਿਛੇ ਮੁਸਲਮਾਨਾਂ ਨੂ ਮਾਰ ਦੇਣਾ ਸਿਖਾ ਨੂ ਹਿਦੂੰ ਧਰਮ ਦਾ ਹਿਸਾ ਦਸਕੇ ਓਹਨਾਂ ਦੇ ਗੁਰੂਆ ਨੂ ਹਿਦੂੰ ਸਾਬਤ ਕਰਨ ਤੋ ਇਹ ਬਿਲਕੁਲ ਸਾਫ ਹੈ ਕੇ ਇਥੋ ਦੀ ਹਿਦੂੰ ਬਹੁਗਿਣਤੀ ਇਕ ਤਰਾ ਦਾ ਐਲਾਨ ਕਰ ਚੁਕੀ ਹੈ ਕੇ ਜੇ ਹਿਦੁਸਤਾਨ ਵਿਚ ਰਹਿਣਾ ਤਾਂ ਓਹਨਾਂ ਦੀ ਸ਼ਰਤ ਤੇ ਮਰਜੀ ਨਾਲ ਰਹਿਣਾ ਪਊ ਜੇ ਵਿਰੋਧ ਕਰੋਗੇ ਤਾਂ ਜੇਲ ਵਿਚ ਜਾਓਗੇ ਜਾਂ ਮਰੋਗੇ l ਹੁਣ ਇਥੇ ਇਹ ਗਲ ਸੋਚਣ ਵਾਲੀ ਹੈ ਕੇ ਇਸ ਸਬ ਵਿਚ ਸਾਡੀ ਕੀ ਤਿਆਰੀ ਹੈ ਕਿਓਕਿ ਸਾਡਾ ਅਜ ਸਾਡੇ ਕਲ ਨੂ ਤੈਅ ਕਰੂ ਅਸੀ ਜੇ ਅਜ ਕੁਝ ਨਹੀ ਕੀਤਾ ਇਸ ਵਰਤਾਰੇ ਨੂ ਰੋਕਣ ਲਈ ਤਾਂ ਸਾਡੇ ਬਚੇ ਅਗੋਂ ਓਹਨਾਂ ਦੇ ਬਚੇ ਯਾਨੀ ਸਾਡੀ ਆਉਣ ਵਾਲੀ ਨਸਲ ਨੂ ਇਸਦੇ ਨਤੀਜੇ ਭੁਗਤਣੇ ਪੈਣਗੇ ਤੇ ਇਹ ਗਲ ਪੱਥਰ ਦੀ ਲੀਕ ਵਾਂਗ ਪੱਕੀ ਹੈ ਕੇ ਜੇ ਅਸੀ ਇਹ ਸਬ ਕੁਝ ਨਾ ਰੋਕ ਸਕੇ ਤਾਂ ਸਾਡੇ ਆਣ ਵਾਲੀ ਨਸਲ ਨੂ ਜਾਂ ਤਾਂ ਆਪਣੀ ਜਮੀਰ ਮਾਰਕੇ ਇਹਨਾਂ ਦਾ ਗੁਲਾਮ ਬਣ ਕੇ ਰਹਿਣਾ ਪਊ ਜਾਂ ਆਪਣੀ ਮਾਂ ਧਰਤ ਛਡ ਕੇ ਜਾਣਾ ਪਊ ਤੇ ਇਹਨਾਂ ਦੋਹਾਂ ਵਿਚ ਸਾਡੀ ਹਾਰ ਹੈ ਜੇ ਜਮੀਰ ਮਾਰ ਗੁਲਾਮ ਰਹਿਣਾ ਓਹ ਵੀ ਹਾਰ ਹੈ ਤੇ ਇਥੋ ਸਬ ਛਡ ਕੇ ਜਾਣਾ ਇਹ ਵੀ ਸਾਡੀ ਹਾਰ ਹੈ l ਇਸ ਲਈ ਸਾਨੂ ਚਾਹੀਦਾ ਹੈ ਕੀ ਆਪਸੀ ਛੋਟੇ ਮੋਟੇ ਮਤਭੇਦ ਭੁਲਾ ਕੇ ਅਸੀ ਕਠੇ ਹੋਈਏ ਆਪਣੇ ਇਤਹਾਸ ਤੋ ਸੇਧ ਲਈਏ ਜੇਕਰ ਬਹੁਗਿਣਤੀ ਆਪਣੇ ਝੂਠੇ ਇਤਹਾਸ ਤੇ ਮਾਣ ਕਰ ਸਕਦੀ ਜੋਕਿ ਹੈ ਹੀ ਨਹੀ ਸਾਡਾ ਤਾਂ ਇਤਹਾਸ ਸੁਨਹਿਰੀ ਹੈ ਸਾਡਾ ਇਤਹਾਸ ਕੁਰਬਾਨੀਆ ਨਾਲ ਜੋਧਿਆ ਨਾਲ ਭਰਿਆ ਪਿਆ ਅਸੀ ਓਸ ਵਲ ਦੇਖ ਕੇ ਅਪਣਾ ਅਜ ਠੀਕ ਕਰ ਸਕਦੇ ਹਾਂ ਸਾਨੂ ਗੁਰੂ ਨੇ ਹਰ ਮੁਸ਼ਕਿਲ ਤੋ ਮੁਸ਼ਿਕਲ ਸਮੇ ਵਿਚ ਵੀ ਚੜਦੀ ਕਲਾ ਵਿਚ ਰਿਹਕੇ ਸੰਘਰਸ਼ ਕਰਨਾ ਸਿਖਾਇਆ ਅਤੇ ਜੋ ਕੁਝ ਗੁਰੂ ਸਾਹਿਬ ਹੋਰਾ ਸਾਨੂ ਕਿਹਾ ਓਹ ਓਹਨਾਂ ਕਰ ਵੀ ਦਿਖਾਇਆ ਜੇ ਦਸਮ ਪਾਤਸ਼ਾਹ ਨੇ ਜੁਲਮ ਵਿਰੁਧ ਡਟਣ ਲਈ ਕਿਹਾ, ਜ਼ੁਲਮ ਮਿਟਾਉਣ ਖਾਤਰ ਕੁਰਬਾਨੀ ਕਰਨ ਲਈ ਕਿਹਾ ਹੈ ਤਾਂ ਓਹਨਾਂ ਇਹ ਕੀਤਾ ਵੀ ਹੈ ਜੁਲਮ ਵਿਰੁਧ ਡਟੇ ਵੀ ਨੇ ਚਾਰੋ ਪੁਤਰਾਂ ਦੀ ਤੇ ਪਰਿਵਾਰ ਦੀ ਕੁਰਬਾਨੀ ਦਿਤੀ ਵੀ ਹੈ ਸਿਰਫ ਕਿਹਾ ਨਹੀ ਓਹਨਾਂ ਕਰ ਕੇ ਵਿਖਾਈਆ ਵੀ ਹੈ l ਅਜ ਸਮੇ ਦੀ ਲੋੜ ਹੈ ਕੇ ਅਸੀ ਕਠੇ ਹੋਈਏ ਗਲਤ ਨੂ ਗਲਤ ਕਹਿਣ ਦਾ ਜਿਗਰਾ ਰਖੀਏ ਗੁਰੂ ਅਤੇ ਗੁਰੂ ਦੀ ਬਾਣੀ ਤੇ ਨਿਸ਼ਚਾ ਰਖੀਏ ਤਾਂ ਦੁਨੀਆ ਦੀ ਕੋਈ ਤਾਕਤ ਨਾ ਸਾਨੂ ਝੁਕਾ ਸਕਦੀ ਹੈ ਨਾ ਗੁਲਾਮ ਬਣਾ ਸਕਦੀ ਹੈ ਨਾ ਸਾਡੇ ਧਰਮ ਨੂ ਖਤਮ ਕਰ ਸਕਦੀ ਹੈ ਬਾਕੀ ਸਚ ਦੇ ਰਾਹ ਤੇ ਚਲਦਿਆ ਔਕੜਾਂ ਆਉਂਦੀਆ ਨੇ ਪਰ ਜੇ ਇਹਨਾਂ ਔਕੜਾਂ ਸਾਹਮਣੇ ਆਪਣੇ ਗੁਰੂ ਸਾਹਿਬਾਨ ਵਲੋ ਝੱਲੀਆਂ ਗਈਆਂ ਔਕੜਾਂ ਦੇਖੀਏ ਤਾਂ ਸਾਡੀਆਂ ਔਕੜਾਂ ਕੁਝ ਵੀ ਨਹੀ ਹਨ ਇਸਲਈ ਆਓ ਕਠੇ ਹੋਈਏ ਗਲਤ ਨੂ ਗਲਤ ਕਹੀਏ ਕਿਓਕਿ ਸਾਡਾ ਅਜ ਸਾਡੇ ਕਲ ਨੂ ਤੈਅ ਕਰੂ ਜੇਕਰ ਅਜ ਕੁਝ ਨਾ ਕੀਤਾ ਤਾਂ ਸਾਡਾ ਕਲ ਵੀ ਨਹੀ ਰਹੁ l ਬੀਤੇ ਪਿੱਛੇ ਸਾਨੂ ਪਛਤਾ ਕੇ ਇਹ ਨਾ ਕਹਿਣਾ ਪਵੇ " ਲਮਹੋਂ ਨੇ ਖਤਾ ਕੀ ਸਦੀਓ ਨੇ ਸਜਾ ਪਾਈ l
ਗੁਰਜਿੰਦਰ ਸਿੰਘ ਸਾਹਨੀ ਐਡਵੋਕੇਟ, ਚੇਅਰਮੈਨ
ਸਿੱਖ ਲੀਗਲ ਵਿੰਗ ਪੰਜਾਬ
7986470857
Posted By:

Leave a Reply