ਗੁਰੂ ਰਵਿਦਾਸ

ਗੁਰੂ ਰਵਿਦਾਸ

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ।

ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ,

ਖੁਸ਼ੀ 'ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ।

ਹੁਣ ਜ਼ੁਲਮ ਲੋਕਾਂ ਤੇ ਰੁਕ ਜਾਣੇ, ਮਿਲ ਰਹੇ ਸਨ ਇਹ ਇਸ਼ਾਰੇ।

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਪ੍ਰਭੂ ਦਾ ਨਾਮ ਜਪ ਕੇ, ਤੂੰ ਉਸ ਦਾ ਰੂਪ ਹੀ ਹੋਇਆ।

ਛੱਡ ਕੇ ਜਾਤ ਤੇ ਵਰਣ ਨੂੰ, ਉਹ ਤੇਰੇ ਨਾਲ ਖੜ੍ਹਾ ਹੋਇਆ।

ਪ੍ਰਭੂ ਦਾ ਰੂਪ ਹੋ ਕੇ, ਤੂੰ ਜੱਗ ਤੇ ਖੇਡੇ ਕਈ ਖੇਡ ਨਿਆਰੇ।

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਸੁਣ ਕੇ ਤੇਰੀ ਚਰਚਾ ਰਾਣੀ ਝਾਲਾਂ ਬਾਈ ਤੇਰੇ ਦੁਆਰੇ ਆਈ,    

ਤੇਰੇ ਕਦਮੀਂ ਢਹਿ ਕੇ ਉਸ ਨੇ ਰਾਮ ਨਾਮ ਦੀ ਦੌਲਤ ਪਾਈ।

ਸਭ ਨੇ ਰਾਮ ਨਾਮ ਦੀ ਦੌਲਤ ਪਾਈ, ਜੋ ਵੀ ਆਏ ਤੇਰੇ ਦੁਆਰੇ।

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਆਪਣੀ ਸਾਰੀ ਜ਼ਿੰਦਗੀ ਤੂੰ ਮਨੂ ਸਿਮ੍ਰਤੀ ਤੋੜਨ ਤੇ ਲਾਈ,

ਨਾਮ ਜਪਣ ਤੇ ਆਮ ਫਿਰਨ ਦੀ ਸਭ ਨੂੰ ਆਜ਼ਾਦੀ ਦਿਵਾਈ।

ਇੰਨੇ ਕੰਮ ਕੀਤੇ ਤੂੰ, ਤੈਨੂੰ 'ਮਾਨ' ਕਿਵੇਂ ਦਿਲੋਂ ਵਿਸਾਰੇ?

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ।

ਮਹਿੰਦਰ ਸਿੰਘ ਮਾਨ

9915803554

Posted By: rachhpinder kaur