ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮਦਿਨ ਦੀਆਂ ਵਧਾਈਆਂ

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮਦਿਨ ਦੀਆਂ ਵਧਾਈਆਂ

ਬਾਬਾ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਜੀ 🙏🏻

ਇਕ ਬਾਬਾ ਜਿਸਦਾ ਮੈਂ ਫੈਨ ਹਾਂ ਤੇ ਇਸ ਗੱਲ ਦਾ ਮੈਨੂੰ ਮਾਣ ਹੈ !

ਬਾਬਾ ਭਿੰਡਰਾਵਾਲਾ ਜਿੰਦਾਬਾਦ !

💐HAPPY BIRTHDAY BABA JEE💐


“ਇਕ ਰੰਡੀ ਰਾਣੀ ਦੇਸ਼ ਦੀ”

ਹਨੇਰੇ ਨੇ ਚਾਨਣ ਮੰਗਿਆ ਅਸਾਂ ਜਿਗਰ ਨੂੰ ਦਿਤਾ ਸਾੜ

ਅਸੀਂ ਮਿੱਟੀਓ ਮਿੱਟੀ ਹੋ ਗਏ ਨਾਂ ਵੇਖੇ ਜੇਠ ਤੇ ਹਾੜ

ਰਹੇ ਹਦਾਂ ਸਦਾ ਬਚਾਂਵਦੇ ਸਾਂਨੂੰ ਖਾ ਗਈ ਆਪਣੀ ਵਾੜ

‘ਇਕ ਰੰਡੀ ਰਾਣੀ ਦੇਸ਼’ ਦੀ ਚੜ ਆਈ ਬਣ ਕੇ ਡੈਣ

ਓਹਦਾ ਨੰਗਾ ਤਾਂਡਵ ਤਕ ਕੇ ਸਭ ਪਥੱਰ ਹੋ ਗਏ ਨੈਣ

ਜਿਹਦੀ ਆਦਮ ਖਾਣੀ ਰੂਹ ਨੇ ਪਾਏ ਘਰ ਘਰ ਅੰਦਰ ਵੈਣ

ਅਸੀਂ ਸੀਸ ਕਟਾਏ ਜਿਨਾਂ ਲਈ ਤੇ ਮੰਗੀ ਸਦਾ ਸੀ ਖੈਰ

ਉਸ ਅਕ੍ਰਿਤਘਣਾਂ ਦੀ ਕੌਮ ਨੇ ਕਢੇ ਸਦੀਆਂ ਮਗਰੋਂ ਵੈਰ

ਓਹਨਾਂ ਸੜਕੀਂ ਇੱਜਤਾਂ ਰੋਲੀਆਂ ਤੇ ਗਲਾਂ ਚ ਪਾਏ ਟੈਰ

ਫਿਰ ਉੱਠੇ ਪੁੱਤ ਪੰਜਾਬ ਦੇ ਜਿੰਨਾਂ ਦੁਰਗਾ ਦਿੱਤੀ ਮਾਰ

ਅਸਾਂ ਚੁਣ ਚੁਣ ਵੈਰੀ ਠੋਕਤੇ ਜਿਨਾਂ ਪਿੱਠ ਤੇ ਕੀਤੇ ਵਾਰ

ਅਸੀਂ ਮਰ ਗਏ ਜਾਂ ਮਿੱਟ ਗਏ ਪਰ ਮੰਨੀ ਕਦੇ ਨਾਂ ਹਾਰ !

ਸਾਨੂੰ ਕਈ ਮੁਕਾਉਦੇਂ ਮੁੱਕ ਗਏ ਏਥੇ ਮੀਰ ਮੰਨੂ ਦੇ ਵੀਰ

ਅਸਾਂ ਝੰਡੇ ਗੱਡੇ ਫ਼ਤਿਹ ਦੇ ਲੈ ਸਤਿਗੁਰ ਤੋਂ ਕੁਝ ਤੀਰ

‘ਸੇਖੋਂ’ ਫ਼ੈਨ ਏ ਬਾਬੇ ਓਸ ਦਾ ਜਿਹਦੀ ਵਿਕਦੀ ਏ ਤਸਵੀਰ

ਬਿੱਟੂ ਅਰਪਿੰਦਰ ਸੇਖੋਂ

ਜਰਮਨੀ

੦੦੪੯੧੭੭੫੩੦੪੧੪੧


Posted By: News Bureau