ਹਿੰਦੂ ਰਾਸ਼ਟਰ ਵੱਲ ਵਧਦੇ ਕਦਮ

ਹਿੰਦੂ ਰਾਸ਼ਟਰ ਵੱਲ ਵਧਦੇ ਕਦਮ

ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਇਕ ਧਰਮ ਨਿਰਪੱਖ ਦੇਸ਼ ਕਹਿਣ ਵਾਲੇ ਹਿੰਦੂਸਤਾਨ ਦੇ ਤਖਤ ਤੇ ਕਾਬਜ਼ ਮੌਜੂਦਾ ਹਾਕਮ ਭਾਰਤੀ ਜਨਤਾ ਪਾਰਟੀ ਵਲੋਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈਂ ਲੁਕਵੇਂ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਸਬ ਤੋਂ ਵੱਡਾ ਕੰਮ ਹਿੰਦੂਸਤਾਨ ਵਿਚ ਰਹਿਣ ਵਾਲਿਆਂ ਘੱਟ ਗਿਣਤੀ ਕੌਮਾਂ ਦੀ ਵਿਲੱਖਣ ਪਛਾਣ ਅਤੇ ਨਿਆਰਾਪਨ ਖ਼ਤਮ ਕਰਨਾ ਹੈ ਤੇ ਓਹਨਾ ਦੀ ਵਿਲੱਖਣਤਾ ਬਚਾਉਣ ਖਾਤਰ ਬਣੇ ਹੋਏ ਪਰਸਨਲ ਲਾਅ ਖ਼ਤਮ ਕਰਕੇ ਇਹਨਾ ਨੂੰ ਬਹੁਗਿਣਤੀ ਵਿਚ ਜਜ਼ਬ ਕਰਣ ਲਈ ਇਕ ਦੇਸ਼ ਇਕ ਕਨੂੰਨ, ਇਕ ਦੇਸ਼ ਇਕ ਬੋਲੀ ਇਕ ਦੇਸ਼ ਇਕ ਇਲੈਕਸ਼ਨ ਦੇ ਨਾਮ ਹੇਠ ਨਵੇਂ ਕਨੂੰਨ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚੋ UCC (UNIFORM CIVIL CODE) ਨਾਮ ਦਾ ਕਨੂੰਨ ਹਿੰਦੂ ਰਾਸ਼ਟਰ ਬਣਾਉਣ ਵਲ ਇਕ ਵੱਡਾ ਕਦਮ ਹੈ l ਇਸ ਕਨੂੰਨ ਦਾ ਅਸਲ ਮਕਸਦ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੇ ਨਾਮ ਹੇਠ ਘਟਗਿਣਤੀ ਕੌਮਾਂ ਦੀ ਧਾਰਮਿਕ ਅਤੇ ਅਡਰੀ ਪਛਾਣ ਖ਼ਤਮ ਕਰਣ ਵੱਲ ਕਦਮ ਹੈ ਜੇਕਰ ਇਹ ਕਨੂੰਨ ਪਾਸ ਹੋਂ ਜਾਂਦਾ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋਕਿ ਸਾਡੇ ਲਈਂ ਜਾਗਤ ਜੋਤ ਗੁਰੂ ਹਨ ਓਹਨਾ ਨੂੰ ਹਿੰਦੂ ਧਰਮ ਦੀਆਂ ਧਾਰਮਿਕ ਕਿਤਾਬਾਂ ਦੇ ਬਰਾਬਰ ਦਾ ਦਰਜਾ ਮਿਲ ਜਉ ਸਾਫ ਸ਼ਬਦਾਂ ਵਿਚ ਸਤਿਗੁਰੂ ਗ੍ਰੰਥ ਸਾਹਿਬ ਨੂੰ ਇਹਨਾ ਧਾਰਮਿਕ ਕਿਤਾਬਾਂ ਬਰਾਬਰ ਕਿਤਾਬ ਦਰਜਾ ਦੇ ਦੇਣਗੇ

ਸਿੱਖਾਂ ਦੀ ਅਡਰੀ ਪਛਾਣ ਨੂੰ ਇਸ ਕਨੂੰਨ ਤਹਿਤ ਹਿੰਦੂਵਾਦ ਦੇ ਗਲਬੇ ਹੇਠ ਲਿਆਉਦਾ ਜਉ l ਸਿੱਖਾਂ ਦੇ ਜਨਮ ਤੋਂ ਮਰਣ ਤਕ ਆਪਣੇ ਅਲਗ ਰੀਤੀ ਰਿਵਾਜ ਹਨ ਪਰ ਇਸ ਕਨੂੰਨ ਤਹਿਤ ਸਾਡੇ ਵੱਖਰੇ ਰੀਤੀ ਰੀਵਾਜ ਖ਼ਤਮ ਕੀਤੇ ਜਾ ਸਕਦੇ ਹਨ ਭਵਿੱਖ ਵਿਚ ਕਨੂੰਨਨ ਤਰੀਕੇ ਨਾਲ ਹਿੰਦੂਵਾਦੀ ਰੀਤੀ ਰਿਵਾਜ ਨੂੰ ਮੰਨਣ ਲਈਂ ਮਜਬੂਰ ਕੀਤਾ ਜਾਉ ਇਸ ਕਨੂੰਨ ਵਿਚ ਹੋਰ ਵੀ ਅਜਿਹੀਆ ਗੱਲਾਂ ਹਨ ਜੋ ਭਵਿੱਖ ਵਿਚ ਸਾਡੀ ਵੱਖਰੀ ਪਛਾਣ ਲਈਂ ਬਹੁਤ ਵੱਡਾ ਖਤਰਾ ਹੋਣਗੀਆਂ l ਇਸ ਲਈਂ ਸਿੱਖ ਲੀਗਲ ਵਿੰਗ ਇਸ ਕਨੂੰਨ ਦੇ ਲਾਗੂ ਹੋਣ ਤੋਂ ਰੋਕਣ ਲਈ ਹਰੇਕ ਹਿਲਾ ਵਰਤੂ ਨਾਲ ਹੀ ਅਲਗ ਅਲਗ ਸ਼ਹਿਰਾਂ ਵਿਚ ਕੈੰਪ ਲਗਾ ਕੇ ਆਮ ਗਰੀਬ ਲੋਕਾਂ ਨੂੰ ਇਸ ਕਨੂੰਨ ਬਾਰੇ ਵਿਸਤਾਰ ਵਿਚ ਦੱਸਿਆ ਜਉ ਅਤੇ ਇਸ ਕਨੂੰਨ ਦੇ ਖਤਰਨਾਕ ਪਹਿਲੂਆ ਬਾਰੇ ਵੀ ਦੱਸਿਆ ਜਉ ਤਾਂਕਿ ਇਸ ਕਨੂੰਨ ਨੂੰ ਲਾਗੂ ਹੋਣ ਤੋਂ ਰੋਕਿਆ ਜਾਵੇ l (ਚਲਦਾ)

SIKH LEGAL WING PANJAB

OFFICE:- 6041 NEW DISTRICT COURT

LUDHIANA. 7986470857,9646406041.