ਸ਼ੀਸ਼ਾ
- ਪੰਜਾਬੀ
- 04 Mar,2025

ਮੈਂ ਸ਼ੀਸ਼ਾ ਮੈਂ ਬੋਲਾਂ ਸਭ ਨੂੰ,
ਸਭ ਦੀ ਸ਼ਕਲ ਵਿਖਾਵਾਂ।
ਕਾਲਾ, ਗੋਰਾ, ਕੰਨ ਕਬੰਨਾ,
ਸਭ ਦੀ ਪਛਾਣ ਕਰਾਵਾਂ।
ਮੇਰੇ ਕੋਲ ਹੈ ਜੋ ਵੀ ਆਇਆ,
ਹੈ ਮੇਰੇ ਵਿੱਚ ਸਮਾਇਆ।
ਆਪਣਾ ਆਪ ਹੈ ਤੱਕ ਕੇ ਬੰਦਾ,
ਥੋੜਾ ਜਿਹਾ ਮੁਸਕਾਇਆ।
ਮੇਰੇ ਰੂਪ ਨੇ ਕਈ ਹਜ਼ਾਰ,
ਸਭ ਦੀ ਹਾਂ ਮੈਂ ਦਿੰਦਾ ਸਾਰ।
ਵੱਡਾ ਛੋਟਾ ਜੋ ਹੈ ਆਵੇ,
ਆਪਣੇ ਆਪ ਦੀ ਖ਼ਬਰ ਹੈ ਪਾਵੇ।
ਹਰ ਬੰਦੇ ਦਾ ਅਕਸ ਹੈ ਸ਼ੀਸ਼ਾ,
ਇਸ ਵਿੱਚ ਦਿਸੇ ਪਰਛਾਵਾਂ,
ਜਿੱਦਾਂ ਦੀ ਵੀ ਤੱਕਣੀ ਤੱਕੋ,
ਮੈਂ ਸੇਮ ਸ਼ਕਲ ਬਣਾਵਾਂ।
ਹਾਥੀ ਦੀ ਪੈੜ ਹੈ ਸ਼ੀਸ਼ਾ ਦੋਸਤ,
ਸਭ ਇਸ ਦੇ ਵਿੱਚ ਸਮਾਏ,
ਨਿੱਕਾ, ਮੋਟਾ, ਪਤਲਾ ਵੱਡਾ,
ਸਭ ਨੂੰ ਸ਼ਕਲ ਦਿਖਾਏ।
'ਪ੍ਰਗਟ' ਸ਼ੀਸ਼ਾ ਹਲਕਾ ਪਾਣੀ ਰੰਗਾ,
ਚਮਕਾਂ ਦਮਕਾਂ ਮਾਰੇ,
ਕੰਚ ਕਵਚ ਉਸ ਧਾਰਨ ਕਰਿਆ,
ਜਿਸ ਵਿੱਚ ਵਸਦੇ ਸਾਰੇ।।
ਪ੍ਰਗਟ ਸਿੰਘ ਮਹਿਤਾ
ਧਰਮਗੜ੍ਹ (ਸੰਗਰੂਰ)
9878488796
Posted By:

Leave a Reply