ਖਾਲਿਸਤਾਨ ਕਹਿਣਾ ਕੋਈ ਕ੍ਰਾਇਮ ਨਹੀ

ਖਾਲਿਸਤਾਨ ਕਹਿਣਾ ਕੋਈ ਕ੍ਰਾਇਮ ਨਹੀ

KHALISTAN(LAND OF PURE):-ਖ਼ਾਲਸ ਦਾ ਮਤਲਬ ਆ ਸ਼ੁੱਧ ਯਾਨੀ (PURE) ਤੇ ਖਾਲਿਸਤਾਨ ਦਾ ਮਤਲਬ ਹੈ (LAND OF PURE)ਯਾਨੀ ਸ਼ੁੱਧ ਲੋਕਾਂ ਦਾ ਦੇਸ਼ ਅਤੇ ਸ਼ੁੱਧ ਹਰੇਕ ਧਰਮ ਵਿਚ ਹੋਂ ਸਕਦਾ ਇਸਲਈ ਇਸਦਾ ਵਿਰੋਧ ਓਹੀ ਕਰਦਾ ਜਿਹੜਾ ਨਾ ਤਾਂ ਸ਼ੁੱਧ ਹੈ ਅਤੇ ਨਾ ਕਦੇ ਸ਼ੁੱਧ ਹੋਂ ਸਕਦਾ l ਬਿੱਪਰ ਵਲੋਂ ਇਸਦਾ ਵਿਰੋਧ ਓਦੋ ਸ਼ੁਰੂ ਕਰ ਦਿਤਾ ਸੀ ਜਦੋ ਗੁਰੂ ਨਾਨਕ ਦੇਵ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿਤਾ ਸੀ ਜੋਕਿ ਅਜਤਕ ਜਾਰੀ ਹੈ l ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਬਾਅਦ ਇਹ ਵਿਰੋਧ ਅਗਲੇ ਪੜਾਅ ਤੇ ਪਹੁੰਚਿਆ ਅਤੇ ਹੱਲੇਮੀ ਰਾਜ ਦੀ ਪ੍ਰਾਪਤੀ ਲਈਂ ਸੰਘਰਸ਼ ਸ਼ੁਰੂ ਹੋਂ ਗਿਆ ਜਿਸ ਵਿਚ ਬਿੱਪਰ ਦੇ ਰਾਜ ਵੰਗ ਕੋਈ ਜਾਤ ਪਾਤ ਨਹੀ ਹੈ ਅਤੇ ਸੱਬ ਨੂੰ ਬਰਾਬਰ ਹੱਕ ਹਨ ਜਿਸ ਵਿਚ ਕੋਈ ਵੀ other(ਗ਼ੈਰ) ਨਹੀ ਹੈ ਜੋ ਹੱਕ ਰਾਜੇ ਨੂੰ ਪ੍ਰਾਪਤ ਹਨ ਓਹੀ ਹੱਕ ਆਮ ਜਨਤਾ ਨੂੰ ਪ੍ਰਾਪਤ ਹੋਣਗੇ ਸ਼ੇਰੇ ਪੰਜਾਬ ਦੇ ਸਰਕਾਰੇ ਖ਼ਾਲਸਾ ਦੇ 40ਸਾਲਾ ਕੱਢ ਦਈਏ ਤਾਂ ਦਿੱਲੀ ਤਖਤ ਨਾਲ ਮੁਗਲ ਹਕੂਮਤ ਸਮੇ ਅੰਗਰੇਜ ਹਕੂਮਤ ਸਮੇ ਵੀ ਹੱਲੇਮੀ ਰਾਜ ਦੀ ਪ੍ਰਾਪਤੀ ਦਾ ਇਹ ਸੰਘਰਸ਼ ਜਾਰੀ ਰਿਹਾ ਅਜੋਕੇ ਸਮੇ ਵੀ ਇਹ ਸੰਘਰਸ਼ ਜਾਰੀ ਹੈ ਅਤੇ 1984 ਵਿਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਉਪਰ ਟੈਂਕਾ ਤੋਪਾਂ ਤੇ ਫ਼ੌਜ ਚਾੜ੍ਹਨ ਤੋਂ ਬਾਅਦ ਪੰਜ ਸੋ ਸਾਲ ਦੇ ਹੱਲੇਮੀ ਰਾਜ ਦੀ ਪ੍ਰਾਪਤੀ ਦਾ ਇਹ ਸੰਘਰਸ਼ ਰੋਹ ਪੂਰਨ ਦੌਰ ਵਿਚ ਦਾਖਿਲ ਹੋਂ ਗਿਆ ਅਤੇ ਤੇ ਦਸ ਬਾਰਾ ਸਾਲ ਦੀ ਹਥਿਆਰ ਬੰਦ ਲਹਿਰ ਦੇ ਸੁਨਹਿਰੀ ਦੌਰ ਜਿਸ ਵਿਚ ਟਿੱਸੀ ਦੇ ਬੇਰ ਤੋੜੇ ਗਏ ਤੋਂ ਬਾਅਦ ਅਜ ਵੀ ਵਿਸ਼ਵ ਪੱਧਰ ਤੇ ਇਹ ਸੰਘਰਸ਼ ਓਸੇ ਤਰਾਂ ਜਾਰੀ ਹੈ ਜਿਸ ਵਿਚ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਹਰੇਕ ਸਿੱਖ ਆਪਣੇ ਆਪਣੇ ਪੱਧਰ ਤੇ ਹਿੱਸਾ ਪਾ ਰਿਹਾ ਹੈ ਤੇ ਨੌਜਵਾਨੀ ਗੁਰੂ ਸਾਹਿਬ ਲਈਂ ਹਰੇਕ ਕੁਰਬਾਨੀ ਦੇਣ ਨੂੰ ਤਿਆਰ ਹੈ ਅਤੇ ਇਹ ਸੰਘਰਸ਼ ਹੱਲੇਮੀ ਰਾਜ ਦੀ ਪ੍ਰਾਪਤੀ ਤੱਕ ਜਾਰੀ ਰਹੁ ਬਾਕੀ ਵਿਰੋਧੀ ਜਿਵੇੰ ਮਰਜੀ ਭੰਡਣ ਅਤੇ ਪ੍ਰੋਪਗੰਡਾ ਕਰਨ ਪਰ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਕੇ ਹਰੇਕ ਸੰਘਰਸ਼ ਜਿਸ ਖੂਨ ਡੁਲਿਆ ਹੋਵੇ ਤੇ ਬਿਨਾਂ ਨਿਜ ਦੇ ਕੁਰਬਾਨੀਆਂ ਹੋਇਆ ਹੋਣ ਉਹ ਟਿੱਚੇ ਤੱਕ ਪਹੁੰਚਦਾ ਹੁੰਦਾ ਬੇਸ਼ਰਤੇ ਉਹ ਸੰਘਰਸ਼ ਮਰਿਆ ਨਾ ਹੋਵੇ ਕਿਸੇ ਨਾ ਕਿਸੇ ਤਰੀਕੇ ਜਾਰੀ ਹੋਵੇ ਤੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਅਸੀਂ ਮੰਜਲ ਏ ਮਕਸੂਦ ਤੱਕ ਜਰੂਰ ਪਹੁੰਚਾਂਗੇ l ਐਂਡਵੋਕੇਟ ਗੁਰਜਿੰਦਰ ਸਿੰਘ ਸਾਹਨੀ ਚੇਅਰਮੈਨ ਸਿੱਖ ਲੀਗਲ ਵਿੰਗ ਪੰਜਾਬ ਜਿਲ੍ਹਾ ਕੱਚਹਿਰੀ ਲੁਧਿਆਣਾ