ਸਿੱਖ ਇਤਿਹਾਸ ਨੂੰ ਬਣਾਉਣ ਵਿੱਚ ਬੀਬੀਆਂ ਦਾ ਵੱਡਾ ਯੋਗਦਾਨ- ਸ. ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਵੱਲੋਂ ਅੰਤਰ-ਰਾਸ਼ਟਰੀ ਵੂਮੈਨ ਡੇਅ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ)

ਸਿੱਖ ਇਤਿਹਾਸ ਨੂੰ ਬਣਾਉਣ ਵਿੱਚ ਬੀਬੀਆਂ ਦਾ ਵੱਡਾ ਯੋਗਦਾਨ- ਸ. ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਵੱਲੋਂ ਅੰਤਰ-ਰਾਸ਼ਟਰੀ ਵੂਮੈਨ ਡੇਅ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ)

ਲੁਧਿਆਣਾ, 9 ਮਾਰਚ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਵੱਲੋਂ ਅੰਤਰ-ਰਾਸ਼ਟਰੀ ਵੂਮੈਨ ਡੇਅ 'ਤੇ ਸ਼੍ਰੀ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿੱਚ "ਜਿਤ ਜੰਮਹਿ ਰਾਜਾਨ" ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਡਾਕਟਰ ਹਰਸ਼ਿੰਦਰ ਕੌਰ ਨੇ ਕਿਹਾ, "ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਤੋਂ ਇਲਾਵਾ ਹੋਰਨਾਂ ਧਰਮਾਂ ਵਿੱਚੋਂ ਵੀ ਬੀਬੀਆ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ, ਸ਼ਹਾਦਤਾਂ ਪ੍ਰਾਪਤ ਕੀਤੀਆਂ ਜੋ ਕਿ ਸਮੁੱਚੀ ਮਨੁੱਖਤਾ ਲਈ ਖਾਸ ਕਰਕੇ ਇਸਤਰੀਆਂ ਲਈ ਚਾਨਣ ਮੁਨਾਰਾ ਹਨ। ਪਰ ਸਾਨੂੰ ਸਿਰਫ ਮਾਈ ਭਾਗੋ, ਬੀਬੀ ਹਰਸ਼ਰਨ ਕੌਰ, ਬੀਬੀ ਭਾਨੀ, ਮਾਤਾ ਗੁਜਰ ਕੌਰ, ਬੀਬੀ ਖੀਵੀ ਅਤੇ ਮਾਤਾ ਸੁੰਦਰੀ ਦੇ ਬਹਾਦਰੀ ਭਰੇ ਇਤਿਹਾਸ ਦੀਆ ਬਾਤਾਂ ਪਾ ਕੇ ਸਟੇਜਾਂ ਤੋਂ ਉੱਠ ਕੇ ਘਰਾਂ ਨੂੰ ਚਲੇ ਜਾਣ ਦੀ ਰਵਾਇਤ ਨੂੰ ਤੋਣਨਾ ਪਵੇਗਾ। ਇਹ ਵੀ ਸੋਚਣਾ ਪਵੇਗਾ ਕਿ ਉਸ ਤੋਂ ਬਾਅਦ ਕੁੱਝ ਵਾਪਰਿਆ ਨਹੀਂ? ਅੱਜ ਬੀਬੀਆਂ ਨਾਲ ਸੰਸਾਰ ਭਰ ਵਿੱਚ ਜੋਂ ਕੁੱਝ ਵਾਪਰ ਰਿਹਾ ਹੈ, ਉਹ ਸਭ ਕੁੱਝ ਸਾਨੂੰ ਨਜ਼ਰ ਨਹੀਂ ਆਉਂਦਾ। ਸ਼ਾਇਦ ਸਾਡਾ ਖੂਨ ਠੰਡਾ ਹੋ ਗਿਆ ਹੈ। ਅਸੀਂ ਜ਼ਮੀਰਾਂ ਮਾਰ ਲਈਆਂ ਹਨ। ਇਸ ਦੀ ਉਧਾਰਨ ਦਿੰਦਿਆ ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਪ੍ਰਵਾਸੀਆਂ ਵਲੋਂ ਸਾਡੀਆਂ ਬੱਚੀਆਂ ਨਾਲ ਸਾਮੂਹਿਕ ਜਬਰ ਜਿਨਾਹ ਕਰਨ ਤੋਂ ਲੈ ਕੇ ਮੌਤ ਦੇ ਘਾਟ ਉਤਾਰਨ ਤੱਕ ਦੀਆ ਅਨੇਕਾਂ ਘਟਨਾਵਾਂ ਵਾਪਰੀਆਂ ਹਨ। ਪਰ ਅਫ਼ਸੋਸ ਕਿ ਅਸੀਂ ਸੜਕਾਂ ਤੇ ਨਹੀਂ ਆਏ। ਕਿਸੇ ਸਿਆਸੀ ਜਾਂ ਧਾਰਮਿਕ ਪਾਰਟੀ ਨੇ ਮੂੰਹ ਨਹੀਂ ਖੋਲ੍ਹਿਆ। ਇਸ ਤੋਂ ਸਪੱਸ਼ਟ ਹੈ ਕਿ ਅਸੀਂ ਸਭ ਨੇ ਗੂਰੂ ਇਤਿਹਾਸ ਅਤੇ ਸਿੱਖ ਬੀਬੀਆਂ ਦੇ ਦਲੇਰੀ ਭਰੇ ਕਾਰਨਾਮਿਆਂ ਤੋਂ ਕੁੱਝ ਸਿੱਖਿਆ ਨਹੀਂ। ਅੱਜ ਲੋੜ ਹੈ ਔਰਤਾਂ ਨੂੰ ਆਪਣੇ ਬਰਬਰੀ ਦੇ ਅਧਿਕਾਰਾਂ, ਹੱਕਾਂ ਅਤੇ ਫਰਜ਼ਾਂ ਪ੍ਰਤੀ ਘਰਾਂ ਦੀਆਂ ਵਲਗਣਾਂ ਵਿੱਚੋ ਬਾਹਰ ਆ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਦੀ। ਸਿੱਖ ਧਰਮ ਦੇ ਬਾਨੀ ਗੂਰੂ ਨਾਨਕ ਸਾਹਿਬ ਦੇ ਔਰਤਾਂ ਦੀ ਬਰਾਬਰੀ ਦੇ ਸੰਕਲਪ ਲਈ "ਜਿਤ ਜੰਮਹਿ ਰਾਜਾਨ" ਜਿਸ ਬੈਨਰ ਹੇਂਠ ਇਹ ਸੈਮੀਨਾਰ ਕਰਵਾਇਆ ਜਾਂ ਰਿਹਾ ਹੈ, ਇਸ ਲਈ ਪ੍ਰਬੰਧਕਾਂ ਦੀ ਰਿਣੀ ਹਾਂ, ਸੋ ਸਿੱਖ ਧਰਮ ਵਿੱਚ ਆਏ ਵਿਗਾੜਾਂ, ਔਰਤਾਂ ਨੂੰ ਰੂੜੀਵਾਦੀ ਸੋਚ ਦਾ ਤਿਆਗ ਕਰਨਾ, ਅਤਿਆਚਾਰਾਂ ਅਤੇ ਸਮਾਜਿਕ ਕੁਰੀਤੀਆਂ ਨੂੰ ਖਤਮ ਲਈ ਚੰਗਾ ਪੜਨਾਂ, ਲਿਖਣਾ ਪਵੇਗਾ। ਜਿਸ ਨਾਲ ਚੰਗੇ ਸਮਾਜ ਦੀ ਸਥਾਪਨਾ ਹੋ ਸਕੇ।"

ਇਸ ਮੌਕੇ ਬੀਬੀ ਸੰਦੀਪ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, "ਮੌਜੂਦਾ ਸੰਘਰਸ਼ ਵਿੱਚ ਹਕੂਮਤੀ ਜਬਰ ਸਮੇਂ ਸਿੱਖ ਬੀਬੀਆਂ ਨੇ ਜੋਂ ਆਪਣੇ ਤਨ 'ਤੇ ਹੰਢਾਇਆ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਮੈਂ ਇਸ ਸਾਰੇ ਸੰਤਾਪ ਨੂੰ ਬੜਾ ਨੇੜੇ ਤੋਂ ਤੱਕਿਆ ਤੇ ਇਸ ਵਿੱਚ ਗੁਰੂ ਦੀ ਰਹਿਮਤ ਸਦਕਾ ਬਣਦਾ ਯੋਗਦਾਨ ਵੀ ਪਾਇਆ। ਜੋ ਸਮੇਂ ਦੀਆ ਹਕੂਮਤਾਂ ਨੇ ਕੀਤਾ ਤੇ ਕਰ ਰਹੀਆਂ ਹਨ, ਇਹ ਸਾਡੇ ਲਈ ਅਚੰਭੇ ਵਾਲੀ ਗੱਲ ਨਹੀਂ, ਕਿਉਕਿ ਮੀਰ ਮੰਨੂੰ, ਜਕਰੀਆ ਖਾਨ, ਔਰੰਗਜੇਬ ਆਦਿ ਨੇ ਸਾਡੇ ਨਾਲ ਜੋ ਕੀਤਾ ਸੀ, ਉਹੀ ਰੂਪ ਵਿੱਚ ਕੇ.ਪੀ ਐਸ ਗਿੱਲ, ਬੇਅੰਤਾ ਬੁੱਚੜ, ਸੁਮੇਧ ਸੈਣੀ, ਸਵਰਨ ਘੋਟਣਾ, ਗੋਬਿੰਦ ਰਾਮ, ਸੰਤ ਕੁਮਾਰ ਆਦਿ ਜਾਲਮਾਂ ਨੇ ਜੋ ਸਿੱਖ ਕੌਮ ਨਾਲ ਕੀਤਾ ਹੈ। ਪਰ ਸਾਡਾ ਸਿੱਖ ਇਤਿਹਾਸ ਬੜਾ ਗੌਰਵਮਈ ਅਤੇ ਬਹਾਦਰੀਆਂ ਦੀ ਦਾਸਤਾਨ ਨਾਲ ਭਰਪੂਰ ਹੈ, ਇਸ ਵਿੱਚ ਸਿੱਖ ਬੀਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਇਸ ਲਈ ਸਾਨੂੰ ਸਭ ਨੂੰ ਸਿੱਖ ਇਤਿਹਾਸ ਵੱਧ ਤੋਂ ਵੱਧ ਪੜ ਕੇ ਸੇਧ ਲੈਣ ਦੀ ਲੋੜ ਹੈ।"

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ, "ਗੁਰੂ ਕਾਲ ਤੋਂ ਲੈ ਕੇ ਕੌਮੀ ਮੁਫਾਦਾਂ, ਇੱਜ਼ਤ, ਅਣਖ, ਗੈਰਤ ਅਤੇ ਆਪਣੀ ਹੋਂਦ ਲਈ ਜਿੱਥੇ ਮਰਦਾਂ ਨੇ ਹਿੱਕਾਂ ਡਾਹ ਕੇ ਜਬਰ ਦਾ ਮੁਕਾਬਲਾ ਸਥਰ ਨਾਲ ਕੀਤਾ, ਉੱਥੇ ਹੀ ਸਾਡੀਆਂ ਬੀਬੀਆਂ ਨੇ ਵੀ ਹਰ ਤਰਾਂ ਦਾ ਸਹਿਯੋਗ ਕੀਤਾ। ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਧਰਮ-ਮੋਰਚਾ ਆਦਿ ਜਦੋਂ ਪੰਥ ਜਾਂ ਕੌਮ ਨੂੰ ਲੋੜ ਪਈ ਤਾਂ ਬੀਬੀਆਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਇਤਿਹਾਸ ਰਚਿਆ। ਪਰ ਦੁੱਖ ਤੇ ਅਫਸੋਸ ਹੈ ਕਿ ਅਸੀਂ ਬੀਬੀਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦੇ ਸਕੇ। ਸ. ਮਾਨ ਨੇ ਅੱਗੇ ਆਖਿਆ ਕਿ 1947 ਦੀ ਵੰਡ ਮੌਕੇ ਜੋ ਸੰਤਾਪ ਸਾਡੀਆਂ ਬੀਬੀਆਂ ਨੇ ਭੋਗਿਆ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰ ਨਹੀਂ ਸਕਦੇ। ਆਪਣੀਆਂ ਇੱਜ਼ਤਾਂ ਬਚਾਉਣ ਬਹੁਗਿਣਤੀ ਬੀਬੀਆਂ ਜ਼ਾਬਰਾਂ ਨਾਲ ਜੂਝ ਕੇ ਸ਼ਹੀਦੀਆਂ ਦੇ ਗਈਆਂ ਅਤੇ ਕੁੱਝ ਬੇਵੱਸ ਬੀਬੀਆਂ ਨੇ ਆਪਣੀ ਆਬਰੂ ਬਚਾਉਣ ਲਈ ਖੂਹਾਂ ਵਿੱਚ ਛਾਲਾਂ ਮਾਰੀਆਂ। ਕਈਆਂ ਮਾਵਾਂ-ਭੈਣਾਂ ਨੇ ਆਪਣੇ ਸਿਰ ਦੇ ਸੁਹਾਗ ਜਾਂ ਢਿੱਡੋਂ ਜਾਏ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖੇ ਅਤੇ ਹਜਾਰਾਂ ਦੀ ਤਦਾਦ ਵਿੱਚ ਕਈ ਜਬਰ-ਜਿਨਾਹ ਦਾ ਸ਼ਿਕਾਰ ਹੋ ਕੇ ਦਿਨ ਕਟੀ ਕਰਨ ਲਈ ਮਜਬੂਰ ਹੋਈਆਂ। 1984 ਵਿੱਚ ਜੋ ਹਿੰਦ ਹਕੂਮਤ ਨੇ ਬਰਤਾਨੀਆ, ਇਜ਼ਰਾਈਲ ਅਤੇ ਸੋਵੀਅਤ ਯੂਨੀਅਨ ਵਰਗੀਆਂ ਤਾਕਤਾਂ ਨੇ ਸਟੇਟ ਲੈੱਸ ਸਿੱਖ ਕੌਮ 'ਤੇ ਫ਼ੌਜੀ ਹਮਲਾ ਕਰਕੇ ਕੌਮ ਦੇ ਮੁਕੱਦਸ ਧਰਮ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖ ਕੌਮ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ, ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਸਿੰਘ ਬੀਬੀਆਂ, ਬਜ਼ੁਰਗਾਂ, ਬੱਚਿਆਂ ਅਤੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਜੋ ਜਬਰ-ਜ਼ੁਲਮ ਸਾਡੇ ਉੱਤੇ ਹੋਇਆ, ਤਸੀਹੇ ਕੇਂਦਰਾਂ ਵਿੱਚ ਅਲਫ ਨੰਗੇ ਕਰਕੇ ਬੀਬੀਆਂ 'ਤੇ ਹੋਏ ਜੁਲਮ ਬਾਰੇ ਬੋਲਣਾ ਬਹੁਤ ਔਖਾ ਹੈ। ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸ਼ਹੀਦ ਕੀਤੇ ਪੁੱਤਰਾਂ ਦੀਆ ਲਾਸ਼ਾਂ ਨਾਲ ਹੋਈ ਖਜਲ-ਖੁਆਰੀ ਅਤੇ ਵੱਡੀ ਗਿਣਤੀ ਵਿੱਚ ਆਪਣੇ ਮੋਏ ਪੁੱਤਰਾਂ ਦੇ ਮੁੱੜ ਆਉਣ ਦੀ ਉਡੀਕ ਵਿੱਚ ਕਈ ਮਾਵਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਈਆਂ ਅਤੇ ਕੁੱਝ ਪੁੱਤਰਾਂ ਦੇ ਵਿਰਲਾਪ ਵਿੱਚ ਅੱਖਾਂ ਦੀ ਜੋਤਿ ਗਵਾ ਕੇ ਨਰਕਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਅੱਜ ਵੀ ਬੀਬੀਆਂ ਉੱਤੇ ਜ਼ਬਰ-ਜ਼ਿਨਾਹ ਜਾਂ ਹੋਰ ਜ਼ੁਲਮ ਰੁਕੇ ਨਹੀਂ, ਪ੍ਰੰਤੂ ਸਰਕਾਰਾਂ ਇਸ ਦਿਨ 'ਤੇ ਫੋਕੇ ਐਲਾਨ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾਉਂਦੀਆਂ ਹਨ। ਇਸ ਲਈ ਮੇਰੀ ਸਿੱਖ ਬੀਬੀਆਂ ਅਤੇ ਸੰਸਾਰ ਭਰ ਦੀਆਂ ਬੀਬੀਆਂ ਨੂੰ ਅਪੀਲ ਹੈ ਕਿ ਸਿੱਖ ਰਾਜ ਦਾ ਇਤਿਹਾਸ ਪੜ੍ਹੋ, ਜਿਸ ਵਿੱਚ ਬੀਬੀਆਂ ਨੂੰ ਸਤਿਕਾਰ ਅਤੇ ਸੁਰੱਖਿਆ ਦੀ ਮਿਸਾਲ ਮਿਲੀ ਸੀ। ਇਸ ਕਰਕੇ ਹੀ ਮੈਂ ਅਤੇ ਮੇਰੀ ਪਾਰਟੀ ਲਗਾਤਾਰ ਸਿੱਖ ਰਾਜ ਨੂੰ ਮੁੜ ਸਥਾਪਤ ਕਰਨ ਲਈ ਯਤਨ ਕਰ ਰਹੇ ਹਾਂ ਤਾਂ ਕਿ ਜਿੱਥੇ ਹੋਰ ਮਸਲਿਆਂ ਦਾ ਹੱਲ ਹੋਵੇਗਾ, ਉੱਥੇ ਬੀਬੀਆਂ ਦੀ ਸੁਰੱਖਿਆ ਅਤੇ ਆਜ਼ਾਦੀ ਦੀ ਗਰੰਟੀ ਵੀ ਹੋਵੇਗੀ। ਸ.ਮਾਨ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਸਿੱਖ ਆਜ਼ਾਦੀ ਲਈ ਬੀਬੀਆਂ ਨੇ ਆਪਣੇ ਪੁੱਤਰਾਂ ਦੀਆਂ ਸ਼ਹਾਦਤਾਂ ਦਿੱਤੀਆਂ ਹਨ ਅਤੇ ਹੁਣ ਵੀ ਇਹਨਾਂ ਬੀਬੀਆਂ ਨੂੰ ਆਪਣੇ ਢੰਗ ਨਾਲ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਸ.ਮਾਨ ਨੇ ਕਿਹਾ ਕਿ ਸਮੁੱਚੇ ਇੰਡੀਆ ਵਿੱਚ ਰੰਘਰੇਟੇ ਸਿੱਖਾਂ, ਮੁਸਲਮਾਨ ਅਤੇ ਇਸਾਈ ਪ੍ਰਚਾਰਕ ਬੀਬੀਆਂ ਨਾਲ ਲੰਮੇ ਸਮੇਂ ਤੋਂ ਵਾਪਰ ਰਿਹਾ ਹੈ। ਉਸ ਜਬਰ ਜੁਲਮ ਦੇ ਖਿਲਾਫ ਇਕੱਠੇ ਹੋ ਕੇ ਲੜਨਾ ਪੈਣਾ ਹੈ।"

ਇਸ ਮੌਕੇ ਪਾਰਟੀ ਦੇ ਕਾਰਜਾਕਰੀ ਪ੍ਰਧਾਨ ਸ. ਈਮਾਨ ਸਿੰਘ ਮਾਨ ਨੇ ਵੀ ਵਿਚਾਰ ਪ੍ਰਗਟ ਕੀਤੇ। ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ, ਜ਼ਿਲਾ ਪ੍ਰਧਾਨ, ਯੂਥ ਆਗੂ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਾਜਿੰਦਰ ਕੌਰ ਜੈਤੋ, ਰਸ਼ਪਿੰਦਰ ਕੌਰ ਗਿੱਲ ਅੰਮ੍ਰਿਤਸਰ, ਸਿਮਰਜੀਤ ਕੌਰ ਬਠਿੰਡਾ, ਬੀਬੀ ਬਲਜੀਤ ਕੌਰ ਖਾਲਸਾ ਸੰਗਰੂਰ, ਬੀਬੀ ਹਰਦੀਪ ਕੌਰ ਬਰਨਾਲਾ, ਬੀਬੀ ਹਰਪਾਲ ਕੌਰ, ਬੀਬੀ ਮਨਪ੍ਰੀਤ ਕੌਰ ਮੰਨਤ ਮਾਲੇਰਕੋਟਲਾ, ਬੀਬੀ ਸਿੰਦਰ ਕੌਰ, ਬੀਬੀ ਧਰਿੰਦਰ ਕੌਰ ਪਟਿਆਲਾ, ਬੀਬੀ ਰਾਜਵਿੰਦਰ ਕੌਰ ਕੰਦੋਲਾ ਜਲੰਧਰ, ਪ੍ਰਿਸੀਪਲ ਦਵਿੰਦਰ ਕੌਰ, ਬੀਬੀ ਹਰਮੀਤ ਕੌਰ, ਬੀਬੀ ਸੁਖਜੀਤ ਕੌਰ ਫਗਵਾੜਾ, ਬੀਬੀ ਕੁਲਵਿੰਦਰ ਕੌਰ ਗੁਰਦਾਸਪੁਰ, ਬੀਬੀ ਹਰਪਾਲ ਕੌਰ ਮੁਕਤਸਰ, ਬੀਬੀ ਮਨਜੀਤ ਕੌਰ ਗਗੜਾ, ਬੀਬੀ ਰਾਜਵਿੰਦਰ ਕੌਰ ਹੁਸ਼ਿਆਰਪੁਰ, ਬੀਬੀ ਮਨਜੀਤ ਕੌਰ ਗਰੇਵਾਲ, ਬੀਬੀ ਨਰਿੰਦਰ ਕੌਰ, ਗੁਰਮੀਤ ਕੌਰ, ਪਰੀਤ ਧਨੋਆ, ਸੁਖਜੀਤ ਕੌਰ ਦੁੱਗਰੀ, ਵੀਰਪਾਲ ਕੌਰ, ਐਡਵੋਕੇਟ ਤ੍ਰਿਪਤਾ ਬਰਮੋਤਾ, ਬਲਵਿੰਦਰ ਕੌਰ ਪੰਧੇਰ, ਇਕਬਾਲ ਸਿੰਘ ਪੁੜੈਣ, ਜਸਵੰਤ ਕੌਰ ਗਰੇਵਾਲ, ਸਤਵਿੰਦਰ ਸਿੰਘ ਘੁੱਗ, ਹਰਵਿੰਦਰ ਥਰੀਕੇ, ਸੋਨੀ ਰਾਣੀ ਰਾਏਕੋਟ, ਕੁਲਵਿੰਦਰ ਕੌਰ, ਧਰਮਿੰਦਰ ਸਿੰਘ ਮੁੱਲਾਂਪੁਰ, ਪ੍ਰਵੀਨ ਕੌਰ ਸਿੱਧੂ, ਕੁਲਦੀਪ ਕੌਰ ਸਚਦੇਵਾ, ਕਿਰਨ ਸ਼ਰਮਾ, ਬੀ.ਕੇ ਜੀਤ, ਜਸਬੀਰ ਕੌਰ, ਸੁਰਿੰਦਰ ਕੌਰ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਟੇਜ ਦੀ ਜੁੰਮੇਵਾਰੀ ਬੀਬੀ ਮਨਦੀਪ ਕੌਰ ਸੰਧੂ ਨੇ ਬਾਖੂਬੀ ਨਿਭਾਈ। ਇਸ ਸੈਮੀਨਾਰ ਦਾ ਪ੍ਰਬੰਧ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਨਵਨੀਤ ਕੁਮਾਰ ਗੋਪੀ, ਲੁਧਿਆਣਾ ਅਤੇ ਜਥੇਦਾਰ ਪ੍ਰੀਤਮ ਸਿੰਘ, ਮਾਨਗੜ੍ਹ ਨੇ ਕੀਤਾ।


Posted By: rachhpinder kaur